ਜਲੰਧਰ : ਸੀ.ਈ.ਵੀ. ਇਨਟੀਗਰਿਲ ਐਪਰੇਜਰਸ ਫਾਉਂਡੇਸ਼ਨ ਜੋ ਕਿ ਆਈ.ਬੀ.ਬੀ.ਆਈ.
(ਭਾਰਤ ਸਰਕਾਰ ਦੇ ਕਾਰਪੋਰੇਟ ਅਫੇਅਰ ਮਿਨਸਟਰੀ) ਤੋਂ ਪੋ੍ਰਪਰਟੀ ਵੈਲੂਏਟਰ ਦਾ
ਲਾਇੰਸਸ ਪ੍ਰਾਪਤ ਕਰਵਉਣ ਵਿੱਚ ਸਹਿਯੋਗ ਕਰਦੀ ਹੈ।ਸੀ.ਈ.ਵੀ. ਇਨਟੀਗਰਿਲ ਸੰਸਥਾ
ਵੈਲੂਅਰ ਨੂੰ ਪੋਰਪਰਟੀ ਵੈਲੂਏਟਰ ਦੇ ਲਾਇੰਸਸ ਲੈਣ ਵਾਸਤੇ 50 ਘੰਟੇ ਦਾ ਕੋਰਸ
ਕਰਾਉਂਦੀ ਹੈ। 50 ਘੰਟੇ ਦਾ ਕੋਰਸ ਕਰਨ ਤੋਂ ਬਾਅਦ ਹੀ ਵੈਲੂਆਰ
ਆਈ.ਬੀ.ਬੀ.ਆਈ ਦੀ ਪ੍ਰੀਖਿਆਵਾਂ ਵਾਸਤੇ ਯੋਗ ਹੁੰਦਾ ਹੈ।
ਆਈ.ਬੀ.ਬੀ.ਆਈ. ਦੀਆਂ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਪੋਰਪਰਟੀ
ਵੈਲੂਏਟਰ ਦੇ ਲਾਇੰਸਸ ਦਿੱਤਾ ਜਾਂਦਾ ਹੈ। ਇਸ ਸਬੰਧ ਵਿੱਚ ਸੀ.ਈ.ਵੀ ਇਨਟੀਗਰਿਲ
ਸੰਸਥਾ ਵਲੋਂ ਮਿਤੀ 6-12-2019 ਤੋਂ 11-12-2019 ਤੱਕ 50 ਘੰਟ ਕੋਰਸ ਦਾ
ਅਯੋਜਨ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਚ ਕੀਤਾ। ਜਿਸ ਵਿੱਚ ਤਕਰੀਬਨ 57 ਵੱਖ
ਵੱਖ ਪ੍ਰਦੇਸ਼ਾ ਦੇ ਵੈਲੂਆਰਸ ਨੇ ਭਾਗ ਲਿਆਂ। ਇਸ ਕੋਰਸ ਦੇ ਸਮਾਪਨ ਸਮਾਰੋਹ
ਦੇ ਮੁੱਖ ਮਹਿਮਾਨ ਡਾ. ਜਗਰੂਪ ਸਿੰਘ ਪ੍ਰਿੰਸੀਪਲ ਮੇਹਰ ਚੰਦ ਪੋਲੀਟੈਕਨਿਕ ਅਤੇ
ਸ੍ਰੀ ਜੇ.ਐਸ.ਘੇੜਾ, ਸ੍ਰੀ ਵਿਜੇ ਸਾਹਿਦੇਵ, ਸ੍ਰੀ ਰਾਜੇਸ ਕੁਮਾਰ ਅਤੇ ਸ੍ਰੀ ਅਰਜੁਨ
ਸ਼ਰਮਾ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ। ਇਸ ਸੰਸਥਾ ਦੇ ਮੈਨਜਿੰਗ ਡਾਇਰੈਕਟਰ ਸ੍ਰੀ
ਸੰਦੀਪ ਬਾਂਸਲ ਅਤੇ ਸੀ.ਈ.ੳ. ਡਾ. ਰਾਜਵਿੰਦਰ ਸਿੰਘ ਬਾਂਸਲ ਨੇ ਆਏ ਹੋਏ
ਮਹਿਮਾਨਾ ਦਾ ਸਵਾਗਤ ਕੀਤਾ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ
ਨੇ ਵੈਲੂਅਰਸ ਨੂੰ ਟਰੇਨਿੰਗ ਦੇ ਸਰਟੀਫਿਕੇਟ ਦਿੱਤੇ ਤੇ ਸੀ.ਈ.ਵੀ. ਟੀਮ ਨੂੰ ਕੋਰਸ
ਸਫਲਤਾ ਪੂਰਵਕ ਪੂਰਾ ਕਰਨ ਵਾਸਤੇ ਮੁਬਾਰਕਬਾਦ ਦਿੱਤੀ।ਉਹਨਾਂ ਨੇ ਇਸ ਮੌਕੇ
ਕਾਲਜ ਵਿੱਚ ਇੱਕ ਨਵਾਂ ਕਲੱਬ “ ਓਨਗਨਿੲੲਰਸ ਓਮਬਰੇੋ” ਦੀ ਸਥਾਪਨਾ ਅਤੇ ਕੱਲਬ ਦਾ
ਲੋਗੋ ਜਾਰੀ ਕੀਤਾ।ਸੀ.ਈ.ੳ. ਡਾ. ਰਾਜਵਿੰਦਰ ਸਿੰਘ ਬਾਂਸਲ ਨੇ ਸੰਸਥਾ ਦੀਆਂ
ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆਂ ਕਿ ਇਸ ਕੋਰਸ ਵਿੱਚ ਇੰਜ. ਸੰਜੇ
ਪਟੇਲ ਅਤੇ ਇੰਜ. ੜਕਿੳਸ ਛਹੲਗਦੲ ਨੇ ਵੈਲੂਆਰਸ ਨੂੰ ਟੇ੍ਰਨਿੰਗ ਦਿੱਤੀ। ਸ੍ਰੀ
ਸੰਦੀਪ ਬਾਂਸਲ ਮੈਨਜਿੰਗ ਡਾਇਰੈਕਟਰ ਵਲੋਂ ਆਏ ਸਾਰੇ ਵੈਲੂਅਰਸ , ਮੁੱਖ
ਮਹਿਮਾਨ ਅਤੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ
ਕੀਤਾ।