ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਖੇ ਪ੍ਰਿੰਸੀਪਲ  ਡਾ. ਜਗਰੂਪ ਸਿੰਘ ਦੀ ਅਗਵਾਈ ਵਿੱਚ
ਕੰਪਿਊਟਰ ਵਿਭਾਗ ਵਲੋਂ ਧੀਆਂ ਦੀ ਲੋਹੜੀ ਮਨਾਈ ਗਈ। ਜਿਸ ਵਿੱਚ ਲੜਕੀਆਂ ਨੇ ਰੰਗੋਲੀ,
ਪੰਤਗ ਬਣਾਉਣ ਅਤੇ ਪੰਜਾਬਣ ਮੁਟਿਆਰ ਦੇ ਮੁਕਾਬਲੇ ਵਿੱਚ ਭਾਗ ਲਿਆ।ਇਹਨਾਂ
ਮੁਕਾਬਲਿਆਂ ਵਿੱਚ ਰੰਗੋਲੀ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਲਵਪ੍ਰੀਤ ਅਤੇ ਪ੍ਰੀਆ
ਅਤੇ ਪੰਤਗ ਬਣਾਉਣ ਵਿੱਚ ਪਹਿਲਾ ਸਥਾਨ ਯੋਗਿਤਾ ਅਤੇ ਗੋਪੀਕਾ ਨੇ ਪ੍ਰਾਪਤ
ਕੀਤਾ।ਪੰਜਾਬਣ ਮੁਟਿਆਰ ਦਾ ਖਿਤਾਬ ਖੁਸ਼ਬੂ ਨੂੰ ਮਿਲਿਆ। ਇਸ ਮੌਕੇ ਤੇ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਲੜਕੀਆਂ ਨੂੰ ਲੋਹੜੀ ਦੀਆਂ ਮੁਬਰਕਾਂ ਅਤੇ ਲੋਹੜੀ ਵੀ
ਦਿੱਤੀ ਅਤੇ ਉਹਨਾਂ ਨੇ ਇੱਕ ਕਵਿਤਾ ਵੀ ਸੁਣਾਈ। ਉਹਨਾਂ ਧੀਆ ਦੀ ਲੋਹੜੀ ਦੇ ਸਹੀ
ਮੱਹਤਵ ਨੂੰ ਉਜਾਗਰ ਕੀਤਾ। ਇਸ ਮੌਕੇ ਲੜਕੀਆਂ ਵਿੱਚ ਉਤਸ਼ਾਹ ਦੇਖਣ ਵਾਲਾ ਸੀ।ਇਸ
ਪੋ੍ਰਗਰਾਮ ਦੀ ਪੈਸ਼ਕਾਰੀ ਕੰਪਿਊਟਰ ਵਿਭਾਗ ਦੀ ਲੈਕਚਰਾਰ ਮਿਸ ਮਨਦੀਪ ਕੌਰ ਵਲੋਂ ਕੀਤੀ
ਗਈ।ਇਸ ਮੋਕੇ ਸੀ.ਡੀ.ਟੀ.ਪੀ ਵਿਭਾਗ ਵਲੋਂ ਲੋਹੜੀ ਸਬੰਧੀ ਇੱਕ ਪੈਫਲੈਟ ਵੀ ਰਿਲੀਜ ਕੀਤਾ
ਗਿਆ।ਅੰਤ ਵਿੱਚ ਵਿਦਿਆਰਥੀਆਂ ਨੂੰ ਰਿਉੜੀਆਂ ਤੇ ਮੂੰਗਫਲੀ ਵੀ ਵੰਡੀ ਗਈ। ਇਸ
ਸਾਰੇ ਪ੍ਰੋਗਰਾਮ ਦੀ ਅਯੋਜਨਾ ਵਿੱਚ ਮੁੱਖ ਭੂਮਿਕਾ ਕੰਪਿਊਟਰ ਵਿਭਾਗ ਦੇ ਮੁੱਖੀ ਸ੍ਰੀ
ਪ੍ਰਿੰਸ ਮਦਾਨ, ਅਵਿਨਾਸ਼ ਕੌਰ, ਪ੍ਰੀਤੀ, ਨਵੀਤਾ, ਚੇਤਨ, ਮਨੀਸ਼,ਹੀਤਾਕਸ਼ੀ, ਸਿਵਮ ਅਰੋੜਾ,
ਗੋਕਲ, ਨੀਤੀ, ਕਮਲ ਅਤੇ ਗੋਰਵ ਰਾਵਤ ਨੇ ਨਿਭਾਈ।ਇਸ ਮੌਕੇ ਤੇ ਸ੍ਰੀ ਜੇ.ਐਸ ਘੇੜਾ, ਸ੍ਰੀ
ਕਸ਼ਮੀਰ ਕੁਮਾਰ, ਸ੍ਰੀ ਸੰਜੇ ਬਾਂਸਲ, ਮੈਡਮ ਰਿਚਾ ਅਰੋੜਾ,ਮੈਡਮ ਮੰਜੂ, ਸ੍ਰੀ ਹੀਰਾ
ਮਹਾਜਨ ਅਤੇ ਹੋਰ ਕਾਲਜ ਦਾ ਸਟਾਫ ਵੀ ਹਾਜ਼ਰ ਸੀ।