ਜਲੰਧਰ : ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁੰਮਾਈ ਹੇਠ ਮੁੱਖੀ ਵਿਭਾਗ ਪ੍ਰੋ.
ਦਿੱਲਦਾਰ ਸਿੰਘ ਰਾਣਾਂ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ,
ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਨੇ ਡਾ. ਅਜੇ ਦੱਤਾ (ਪ੍ਰੋ. ਪੀ.ਟੀ.ਯੂ) ਜੀ ਦੇ
ਸਹਿਯੋਗ ਨਾਲ (ਈ-ਲਰਨਿੰਗ) ਤੇ ਆਨਲਾਇੰਨ ਵੈਬੀਨਾਰ ਆਯੋਜਿਤ ਕੀਤਾ
ਗਿਆ।ਮਾਣਯੋਗ ਪ੍ਰਿੰਸੀਪਲ ਜੀ ਨੇ ਇਸਦਾ ਸ਼ੁਭ ਆਰੰਬ ਕੀਤਾ।ਇਲੈਕਟ੍ਰੀਕਲ
ਵਿਭਾਗ ਨੇ ਸਾਰੇ ਭਾਗੀਦਾਰਾਂ ਨੂੰ ਜੀ ਆਇਆਂ ਕਿਹਾ।ਡਾ.ਅਜੇ ਦੱਤਾ ਜੀ ਨੇ
ਅਸਰਦਾਇਕ ਟੀਚੀਗ-ਲਰਨਿੰਗ ਵਿੱਚ ਈ-ਲਰਨਿੰਗ ਟੂਲਸ ਦਾ ਰੋਲ ਅਤੇ ਆਈ.ਸੀ.ਟੀ ਦੀ
ਮਹੱਤਤਾ ਬਾਰੇ ਚਾਨਣਾਂ ਪਾਇਆ।ਕਰੋਨਾ ਮਹਾਂਮਾਰੀ ਦੇ ਚੱਲਦਿਆਂ
ਤਾਲਾਬੰਦੀ ਦੇ ਦੋਰਾਨ ਵਿੱਦਿਆਰਥੀਆਂ ਦੀ ਆਨਲਾਇੰਨ ਪੜਾਈ
ਲਈ ਇਹ ਤਕਨੀਕ ਬਹੁਤ ਸਾਰਥਕ ਸਿੰਧ ਹੋ ਰਹੀ ਹੈ।ਇਸ ਵਿੱਚ ਪੰਜਾਬ ਦੇ ਵੱਖ-
ਵੱਖ ਕਾਲਜਾਂ ਤੋਂ ਲੱਗ-ਭੱਗ 30 ਭਾਗੀਦਾਰ ਸ਼ਾਮਿਲ ਹੋਏ।ਇਲੈਕਟ੍ਰੀਕਲ ਵਿਭਾਗ
ਦੇ ਸਟਾਫ਼ ਨਾਲ ਕਾਲਜ ਦੇ ਹੋਰ ਵਿਭਾਗਾਂ ਦੇ ਸਟਾਫ਼ ਨੇ ਵੀ ਸ਼ਾਮੂਲਿਅਤ
ਕੀਤੀ।ਵਿਭਾਗ ਦੀ ਤਰਫ਼ੋ ਸਾਰੇ ਭਾਗੀਦਾਰਾਂ ਨੂੰ ਈ-ਸਰਟੀਫਿਕੇਟ ਮੁਹੱਇਆ
ਕਰਾਏ ਗਏ।ਅੰਤ ਵਿੱਚ ਕੋਆਰਡੀਨੇਟਰ ਅਰਵਿੰਦ ਦੱਤਾ ਨੇ ਸਾਰਿਆਂ ਦਾ
ਧੰਨਵਾਦ ਕੀਤਾ।ਇਹ ਵੈਬੀਨਾਰ ਆਨਲਾਇੰਨ ਐਜੂਕੇਸ਼ਨ ਟੀਚਰਾਂ ਅਤੇ
ਵਿੱਦਿਆਰਥੀਆਂ ਲਈ ਬਹੁਤ ਕਾਰਗਰ ਸਿੱਧ ਹੋਵੇਗਾ।