ਜਲੰਧਰ :- ਪ੍ਰਿੰਸੀਪਲ ਡਾ: ਜਗਰੁਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਚ ਫਾਰਮੇਸੀ
ਵਿਭਾਗ ਦੂਆਰਾ “Post Covid Blues” ਵਿਸ਼ੇ ਤੇ ਵੈਬਿਨਾਰ ਦਾ ਆਯੋਜਨ ਕਰਵਾਇਆ ਗਿਆ ।
ਵਿਭਾਗ ਦੇ ਮੁਖੀ ਡਾ. ਸੰਜੇ ਬਾਂਸਲ ਨੇ ਦੱਸਿਆ ਕਿ ਇਸ ਦਾ ਆਯੋਜਨ ਪੰਜਾਬ ਸਰਕਾਰ ਦੇ “ ਮਿਸ਼ਨ
ਫਤਿਹ” ਦੇ ਤਹਿਤ ਕੀਤਾ ਗਿਆ ਅਤੇ ਇਸ ਦਾ ਉਦੇਸ਼ ਕੋਰੋਨਾ ਕਾਲ ਵਿੱਚ ਵਿਦਿਆਰਥੀਆਂ ਨੂੰ
ਆੳਣ ਵਾਲੀਆਂ ਵੱਖ-ਵੱਖ ਸੱਮਸਿਆਂਵਾਂ ਅਤੇ ਸਿੱਖਾਂ ਨੂੰ ਦੂਰ ਕਰਨਾ ਅਤੇ ਉਹਨਾਂ ਨੂੰ
ਜਾਗਰੂਕ ਕਰਨਾ ਹੈ । ਇਸ ਵਿੱਚ ਪਿਮਜ਼ ਹਸਪਤਾਲ, ਜਲੰਧਰ ਦੇ ਡਾ ਦੀਪਾਲੀ ਗੁਲ ਮੁੱਖ ਵਕਤਾ ਦੇ ਰੂਪ ਚ
ਹਾਜਰ ਸੀ ਅਤੇ ਉਹਨਾਂ ਦੇ ਪਿ.ਆਰ ੳ. ਸ਼ੀਤਲ ਜੀ ਹਾਜਰ ਸਨ । ਪ੍ਰੌਜੈਕਟ ਦੇ ਕੌਅੋਰਡੀਨੇਟਰ
ਮੀਨਾ ਬਾਂਸਲ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਘਰ ਰਹਿਣ ਤੇ ਕਾਰਣ ਇਕਲੇ ਪਨ ਦਾਂ ਸ਼ਿਕਾਰ ਹੋ ਰਹੇ
ਹਨ । ਜਿੱਸ ਕਰਕੇ ਤਨਾਵ, ਹੀਨ ਭਾਵਨਾ ਅਤੇ ਡਰ ਵਰਗੀਆ ਮਾਨਸਿਕ ਬਿਮਾਰੀਆਂ ਹੋਣ ਦਾ ਖਤਰਾ ਹੈ ।
ਇਸਦੇ ਨਾਲ ਜੁੜੀ ਉਹਨਾ ਦੀ ਜਿਗਿਆਸਾ ਨੂੰ ਸ਼ਾੰਤ ਕਰਨ ਦੇ ਲਈ ਪਿਮਜ਼ ਹਸਪਤਾਲ ਦੇ
ਮਨੋਵਿਗਿਆਨਕ ਵਿਭਾਗ ਤੋਂ ਐਮੋਸਿਏਟ ਪ੍ਰੋਫੈਸਰ ਡਾ ਦੀਪਾਲੀ ਗੁਲ ਨੂੰ ਸੱਦਾ ਦਿਤਾ ਗਿਆ,
ਜਿਹਨਾਂ ਨੇ ਵੀਡੀੳ ਕਾਨਫਰੰਸ ਦੇ ਜਰਿਏ ਵਿਦਿਆਰਥੀਆਂ ਨਾਲ ਗੱਲ ਕੀਤੀ । ਉਹਨਾਂ ਨੇ ਦੱਸਿਆ ਕਿ
ਇਸ ਤੋਂ ਡਰਨ ਦੀ ਜਰੂਰਤ ਨਹੀਂ ਹੈ । ਆਪਣਾ ਸਮਾਜਿਕ ਦਾਇਰਾ ਫੋਨ ਤੇ ਬਣਾ ਕੇ ਰਖੋ । ਹਾਸੇ-
ਮਜ਼ਾਕ ਨਾਲ ਹਲਕਾ ਫੁਲਕਾ ਮਹੋਲ ਬਣਾੳ । ਆਪਣੇ ਰੁਟੀਨ ਚ ਸ਼ਰੀਰਿਕ ਗਤੀਵਿਧੀ, ਯੋਗ ਨੂੰ ਸ਼ਾਮਿਲ
ਕਰਣ ਅਤੇ ਖਾਨ ਪਾਨ ਤੇ ਨਿਯੰਤਰਣ ਰੱਖੋ ।ਅਗਰ ਕਿਸੇ ਤਰ੍ਹਾਂ ਦੀ ਸੱਮਸਿਆ ਹੈ ਤਾਂ
ਮਨੋਵਿਗਿਆਨਕ ਨੂੰ ਸੰਪਰਕ ਕਰਨ । ਬਿਨਾਂ ਡਾਕਟਰੀ ਸਲਾਹ ਦੇ ਕੋਈ ਦਵਾਈ ਨਾ ਲੈਣ । ਤਨਾਵ ਦੇ
ਲਈ ਦਵਾਈਆਂ ਹਨ, ਪਰ ਉਹਨਾਂ ਨਾਲ ਲਤ ਲਗ ਸਕਤੀ ਹੈ ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫਾਰਮੇਸੀ
ਵਿਭਾਗ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਤੇ ਅਗੇ ਵੀ ਵਿਦਿਆਰਥੀਆਂ ਲਈ ਇਸ ਤਰ੍ਹਾ ਦੇ
ਵੈਬਿਨਾਰ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਤੇ ਡਾ ਸੰਜੇ ਬਾਂਸਲ,ਮੀਨਾ ਬਾਂਸਲ, ਪੰਕਜ
ਗੁਪਤਾ, ਸੰਦੀਪ ਕੁਮਾਰ, ਕਰਨ ਇੰਦਰ ਸਿੰਘ, ਸਵਿਤਾ ਕੁਮਾਰੀ ਅਤੇ ਲਗਭਗ 100 ਵਿਦਿਆਰਥੀ
ਮੋਜੂਦ ਸਨ ।