ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਆਟੋਮੋਬਾਈਲ ਵਿਭਾਗ ਦੁਆਰਾ ਸੜਕ
ਸੁਰਖਿਆ ਮਹੀਨੇ ਦੇ ਸੰਬੰਧ ਵਿਚ ਇਕ ਸੈਮੀਨਾਰ / ਵੈਬਿਨਾਰ ਪ੍ਰਿਸੀਪਲ ਡਾਕਟਰ ਜਗਰੂਪ
ਸਿੰਘ ਜੀ ਦੇ ਮਾਰਗਦਰਸ਼ਨ ਅਤੇ ਵਿਭਾਗ ਦੇ ਮੁਖੀ ਹੀਰਾ ਮਹਾਜਨ ਜੀ ਦੀ ਅਗੁਵਾਈ
ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਸੜਕ ਸੁਰਖਿਆ ਮਹੀਨੇ ਦੇ
ਅੰਤਰਗਤ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ, ਚੰਡੀਗੜ੍ਹ ਅਤੇ ਰੋਡ ਤੇ
ਟਰਾਂਸਪੋਰਟ ਵਿਭਾਗ ਵਲੋਂ ਕਰਵਾਇਆ ਗਿਆ। ਜਿਸ ਵਿਚ ਵਿਭਾਗ ਦੇ ਲੈਕਚਰਾਰ
ਸੁਖਜੀਤ ਸਿੰਘ ਦੀ ਅਗੁਵਾਈ ਹੇਠ ਤੀਜੇ ਅਤੇ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ
ਨੂੰ ਟ੍ਰੈਫਿਕ ਨਿਯਮਾਂ ਅਤੇ ਸੜਕ ਸੁਰਖਿਆ ਸੰਬੰਧੀ ਜਾਗਰੂਕ ਕੀਤਾ ਗਿਆ। ਸੁਖਜੀਤ
ਸਿੰਘ ਵੱਲੋ ਵਿਦਿਆਰਥੀਆ ਨੂੰ ਮੋਟਰ ਵਹੀਕਲ ਐਕਟ ਅਤੇ ਟ੍ਰੈਫਿਕ ਨਿਯਮਾਂ ਸਬੰਧੀ
ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੋਰਾਨ ਬੱਚਿਆ ਨੂੰ ਉਵਰ ਸਪੀਡ, ਟ੍ਰਿਪਲ
ਰਾਈਡਿੰਗ, ਰੈਸ ਡਰਾਈਵਿੰਗ, ਡ੍ਰਿੰਕ ਐਂਡ ਡਰਾਈਵਿੰਗ, ਰੈਡ ਲਾਈਟ ਜੰਪ ਨਾ ਕਰਨ ਅਤੇ
ਅੰਡਰਏਜ਼ ਵਿਦਿਆਰਥੀਆ ਨੂੰ ਡਰਾਈਵਿੰਗ ਨਾ ਕਰਨ ਸਬੰਧੀ ਦੱਸਿਆ ਗਿਆ। ਆਖੀਰ
ਵਿਚ ਹਾਜਰ ਵਿਦਿਆਰਥੀਆ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰਣ ਲਿਆ।