ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਾਲ 2021-22 ਦਾ ਨਵਾਂ ਪ੍ਰਾਸਪੈਕਟਸ ਅਜੇ
ਗੋਸਵਾਮੀ, ਪ੍ਰਧਾਨ ਅਲੁਮਨੀ ਅਸੋਸੀਏਸ਼ਨ ਤੇ ਮੈਂਬਰ ਗਵਰਨਿੰਗ ਬਾਡੀ, ਰਾਜ ਕੁਮਾਰ
ਚੌਧਰੀ ਸਕੱਤਰ ਅਲੁਮਨੀ ਅਸੇਸੀਏਸ਼ਨ ਅਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਾਂਝੇ ਤੌਰ ਤੇ ਰਿਲੀਜ਼
ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪ੍ਰਾਸਪੈਕਟਸ ਨੂੰ ਕਾਲਜ ਦੀ ਬਾਈਬਲ ਦੱਸਿਆ।
ਉਹਨਾਂ ਕਿਹਾ ਕਿ ਇਸ ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਲਈ ਛੋਟੀ ਤੋਂ ਛੱਟੀ
ਤੇ ਵੱਡੀ ਤੋਂ ਵੱਡੀ ਜਾਣਕਾਰੀ ਦਿੱਤੀ ਗਈ ਹੈ।ਉੱਘੇ ਇੰਡਸਟਰੀਲਿਅਸਟ ਅਜੇ ਗੋਸਵਾਮੀ ਨੇ ਕਿਹਾ
ਕਿ ਹਰ ਇੱਕ ਵਿਦਿਆਰਥੀ ਨੂੰ ਇਹ ਪ੍ਰਾਸਪੈਕਟਸ ਧਿਆਨ ਨਾਲ ਪੜਨਾ ਚਾਹੀਦਾ ਹੈ। ਰਾਜ
ਕੁਮਾਰ ਚੌਧਰੀ ਨੇ ਪ੍ਰਾਸਪੈਕਟਸ ਦੀ ਦਿੱਖ ਤੇ ਉਮਦਾ ਜਾਣਕਾਰੀ ਦੀ ਤਾਰੀਫ ਕੀਤੀ। ਪ੍ਰਿੰਸੀਪਲ
ਸਾਹਿਬ ਨੇ ਇਹ ਵੀ ਦੱਸਿਆ ਕਿ ਇਹ ਪ੍ਰਾਸਪੈਕਟਸ ਸਿਰਫ ਐਡਮਿਸ਼ਨ ਲੈਣ ਵਾਲੇ ਵਿਦਿਆਰਥੀ ਨੂੰ ਹੀ
ਦਿੱਤਾ ਜਾਂਦਾ ਹੈ। ਇਸ ਵਿੱਚ ਕਾਲਜ ਦੀਆਂ ਪ੍ਰਾਪਤੀਆਂ, ਕਾਲਜ ਦੀ ਮੁਢਲੀ ਜਾਣਕਾਰੀ, ਸਕਾਲਰਸ਼ਿਪ ਤੇ
ਹੋਰ ਸੋਸਾਈਟੀਆਂ ਤੇ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।