ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸਟਾਫ ਅਤੇ ਵਿਦਿਆਰਥੀਆਂ ਨੇ 2 ਅਕਤੂਬਰ ,
ਗਾਂਧੀ ਜਂਯਤੀ ਤੋਂ ਸ਼ੁਰੂ ਕਰਕੇ ਦੋ ਹਫਤਿਆ ਦਾ ਦਾਨ ਉਤਸਵ ਮਨਾਇਆ।ਪ੍ਰਿੰਸੀਪਲ ਡਾ.
ਜਗਰੂਪ ਸਿੰਘ ਨੇ ਕਿਹਾ ਕਿ ਇਹ ਦੋ ਹਫਤੇ ਸਾਡੇ ਲਈ ਜੁਆਏ ਆਫ ਗਿਵਿਂਗ ਵੀਕ ਸਨ। ਇਸ ਵਿੱਚ
ਸਟਾਫ ਅਤੇ ਵਿਦਿਆਰਥੀਆਂ ਨੇ ਮਿਲਕੇ ਪੁਰਾਣੇ ਅਤੇ ਨਵੇਂ ਕਪੜੇ , ਫਲ, ਰਾਸ਼ਨ, ਪੈਸਿਂਲਾਂ,
ਕਾਪੀਆਂ ਅਤੇ ਹੋਰ ਸਮਾਨ ਇੱਕਠਾ ਕਰਕੇ ਝੁੱਗੀ ਝੋਪੜੀ ਵਿੱਚ ਰਹਿਣ ਵਾਲੇ ਅਤਿਅੰਤ ਗਰੀਬ
ਬੱਚਿਆਂ ਤੇ ਹੋਰਨਾਂ ਨੂੰ ਇਹ ਸਮਾਨ ਵੰਡਿਆ। ਇਸ ਦੌਰਾਨ ਵਿਦਿਆਰਥੀਆਂ ਨੇ ਛੁੱਟੀ ਵਾਲੇ
ਦਿਨ ਇਹਨਾਂ ਗਰੀਬ ਬੱਚਿਆ ਨੂੰ ਪੜਾਇਆ ਵੀ ਤੇ ਆਪਣੇ ਕੋਲੋ ਪੜਨ ਲਈ ਕਿਤਾਬਾਂ ਅਤੇ
ਕਾਪੀਆ ਵੀ ਵੰਡੀਆਂ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਮੁਚੇ ਵਿਭਾਗ ਮੁੱਖੀਆਂ ਤੇ ਸਟਾਫ
ਅਤੇ ਵਿਦਿਆਰਥੀਆਂ ਦਾ ਇਸ ਉੱਦਮ ਲਈ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਇਸ ਉਤਸਵ ਨੂੰ
ਹਰ ਸਾਲ ਮਨਾਇਆ ਜਾਇਆ ਕਰੇਗਾ। ਇਸ ਮੌਕੇ ਡੀ.ਐਸ. ਰਾਣਾ, ਡਾ. ਸੰਜੇ ਬਾਂਸਲ, ਡਾ.
ਰਾਜੀਵ ਭਾਟੀਆਂ, ਜੇ.ਅੇਸ.ਘੇੜਾ, ਮਿਸ ਮੰਜੂ, ਮਿਸ ਰਿਚਾ, ਪ੍ਰਿੰਸ ਮਦਾਨ, ਗੁਰਜੀਤ
ਸਿੰਘ, ਹੀਰਾ ਮਹਾਜਨ, ਰਾਕੇਸ਼ ਸ਼ਰਮਾ, ਰਾਜੀਵ ਸ਼ਰਮਾ, ਅਜੇ ਦੱਤਾ ਵੀ ਸ਼ਾਮਿਲ
ਹੋਏ।ਪ੍ਰਿੰਸੀਪਲ ਸਾਹਿਬ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਸਾਲਾਨਾਂ ਆਮਦਨ
ਇੱਕ ਲੱਖ ਰੁਪਏ ਤੋਂ ਘੱਟ ਹੈ, ਉਹਨਾਂ ਲਈ ਫੀਸ ਵਿੱਚ ਵਿਸੇਸ਼ ਰਿਆਇਤ ਕੀਤੀ ਜਾ ਰਹੀ ਹੈ। ਕਾਲਜ
ਵਿੱਚ ਦਾਖਲੇ 25 ਅਕਤੂਬਰ ਤੱਕ ਹੋ ਸਕਦੇ ਹਨ।