ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ 100% ਹਾਜ਼ਰੀ ਵਾਲੇ ਵਿਦਿਆਰਥੀਆਂ ਦਾ ਸਨਮਾਨ

ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਮਕੈਨੀਕਲ ਵਿਭਾਗ ਦੇ ਵਿਦਿਆਰਥੀ ਜਿਨ੍ਹਾਂ ਨੇ ਛੇਵੇ
ਸਮੈਸਟਰ ਵਿੱਚ ਇੱਕ ਵੀ ਛੁੱਟੀ ਨਹੀਂ ਕੀਤੀ, ਅਤੇ ਜਿਨ੍ਹਾਂ ਦੀ ਹਾਜ਼ਰੀ 100% ਸੀ ਨੂੰ ਕਾਲਜ ਦੇ ਪ੍ਰਿੰਸੀਪਲ
ਡਾ. ਜਗਰੂਪ ਸਿੰਘ ਨੇ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਦੂਜੇ ਵਿਦਿਆਰਥੀਆਂ ਨੂੰ ਵੀ ਇਹਨਾਂ
ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਕਾਲਜ ਦੇ ਪ੍ਰੈਕਟੀਕਲ ਅਤੇ ਥਿਊਰੀ ਕਲਾਸਾਂ ਵਿੱਚ ਪੂਰਾ ਸਮਾਂ ਹਾਜ਼ਰ
ਰਹਿਣ ਤੇ ਹੀ ਵਿਦਿਆਰਥੀਆਂ ਨੂੰ ਵਿਸ਼ੇ ਦਾ ਸੰਪੂਰਨ ਗਿਆਨ ਹਾਸਿਲ ਹੋ ਸਕਦਾ। ਉਹਨਾਂ ਵਿਭਾਗ
ਮੁੱਖੀ ਸ੍ਰੀ ਗੋਰਵ ਸ਼ਰਮਾ (ਸ਼ਾਮ ਦੀ ਸ਼ਿਫਟ) ਅਤੇ ਦੂਜੇ ਸਟਾਫ ਮੈਂਬਰਾਂ ਦੀ ਵਿਸ਼ੇਸ਼ ਤਾਰੀਫ
ਕੀਤੀ।ਮੇਹਰ ਚੰਦ ਪੋਲੀਟੈਕਨਿਕ ਵਿੱਚ ਸਮੇਂ ਸਮੇ੍ਹ ਤੇ ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ
ੳਮਦਾ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਜਾਂਦਾ ਹੈ। ਪੜਾਈ ਵਿੱਚ ਪਛੜਨ ਵਾਲੇ ਵਿਦਿਆਰਥੀਆਂ ਲਈ
ਵਿਸ਼ੇਸ਼ ਉਤਸਾਹਿਤ ਸ਼ਿਵਰ ਲਗਾਏ ਜਾਂਦੇ ਹਨ ਤਾਂ ਜੋ ਉਹ ਵੀ ਚੰਗੇ ਵਿਦਿਆਰਥੀਆਂ ਦੇ ਨਾਲ ਮੁੱਖ
ਧਾਰਾ ਵਿੱਚ ਸ਼ਾਮਿਲ ਹੋ ਸਕਣ। ਇਸ ਮੌਕੇ ਸ੍ਰੀ ਅਸ਼ਵਨੀ ਕੁਮਾਰ ਅਤੇ ਸਤਨਾਮ ਸਿੰਘ ਵੀ ਹਾਜ਼ਿਰ ਸੀ।