ਪੰਜਾਬ ਸਟੇਟ ਦੇ ਤਕਨੀਕੀ ਬੋਰਡ ਦੇ ਛੇਵੇ ਸਮੈਸਟਰ ਦੇ ਸ਼ਾਨਦਾਰ ਰਿਜ਼ਲਟ ਤੋਂ
ਬਾਅਦ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਮੱਲਾ
ਮਾਰਦਿਆਂ ਚੌਥੇ ਸਮੈਸਟਰ ਦੇ ਰਿਜਲਟ ਵਿੱਚ ਵੀ ਉੱਤਮ ਪ੍ਰਦਰਸ਼ਨ ਕੀਤਾ। ਸਿਵਲ
ਵਿਭਾਗ ਅਤੇ ਇਲੈਕਟ੍ਰਿਕਲ ਵਿਭਾਗ ਦੇ ਚੌਥੇ ਸਮੈਸਟਰ ਦਾ ਰਿਜਲਟ 100 ਫੀਸਦੀ
ਰਿਹਾ। ਇਲੈਕਟਰੀਕਲ, ਮਕੈਨੀਕਲ ਅਤੇ ਕਮਪਿਉਟਰ ਦੇ ਵਿਦਿਆਰਥੀਆਂ ਦਾ
ਨਤੀਜਾ 95 ਫੀਸਦੀ ਰਿਹਾ ਤੇ ਆਟੋਮੋਬਾਇਲ ਦੇ ਵਿਦਿਆਰਥੀਆਂ ਦਾ ਨਤੀਜਾ
90 ਫੀਸਦੀ ਰਿਹਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਕਿਹਾ ਇਸ ਪ੍ਰਾਪਤੀ ਦਾ
ਸਿਹਰਾ ਮੇਹਨਤੀ ਅਤੇ ਕਾਬਿਲ ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ
ਮਿਹਨਤ ਤੇ ਸਿਰੜ ਨੂੰ ਜਾਦਾ ਹੈ।ਉਹਨਾਂ ਇਹ ਵੀ ਦੱਸਿਆ ਕਿ ਕੋਵਿਡ
ਪੋ੍ਰਟੋਕਾਲ ਤਹਿਤ ਵਿਦਿਆਰਥੀਆਂ ਦੀ ਆਫ ਲਾਇਨ ਕਲਾਸਾਂ ਸ਼ੁਰੂ ਹੋ
ਗਈਆਂ ਹਨ ਤੇ ਕਾਲਜ ਵਿਚ ਐਡਮਿਸ਼ਨ ਚਾਲੂ ਹੈ। ਜਿਸ ਨੂੰ ਵਿਦਿਆਰਥੀਆਂ
ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਹਨਾਂ ਕਿਹਾ ਕਿ ਸੈਸ਼ਨ ਦਾ
ਆਗਾਜ 23 ਸਤੰਬਰ ਤੋਂ ਹੋਵੇਗਾ ਤੇ ਨਵੇ ਵਿਦਿਆਰਥੀਆਂ ਲਈ ਇਕ ਹਫਤੇ
ਦਾ ਇਡੰਕਸ਼ਨ ਪੋ੍ਰਗ੍ਰਾਮ ਕਰਵਾਇਆਂ ਜਾਵੇਗਾ ਤੇ ਪਹਿਲੀ ਅਕਤੂਬਰ ਨੂੰ
ਹਵਨ ਯੱਜ ਦੇ ਨਾਲ ਆਫ ਲਾਇਨ ਕਲਾਸਾਂ ਦੀ ਸ਼ੁਰੂਆਤ ਹੋਵੇਗੀ।