ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਚਾਰ ਐਨ.ਸੀ.ਸੀ. ਕੈਡੇਟਸ ਅੰਡਰ ਆਫਿਸਰ ਮਾਨਵ
ਸ਼ਰਮਾ, ਰਾਘਵ ਸ਼ਰਮਾ, ਪ੍ਰਭਜੋਤ ਸਿੰਘ ਤੇ ਗੋਰਵ ਕੁਮਾਰ ਨੂੰ ਡੀ.ਸੀ. ਜਲੰਧਰ ਸ੍ਰੀ ਵਰਿੰਦਰ ਸ਼ਰਮਾ
ਵਲੋਂ ਸਟੇਟ ਪੱਧਰ ਦੇ ਅਜ਼ਾਦੀ ਦਿਵਸ ਸਮਾਰੋਹ ਵਿੱਚ ਹਿਸਾ ਲੈਣ ਲਈ ਸਨਮਾਨਿਤ ਕੀਤਾ ਤੇ ਸਰਟੀਫਿਕੇਟ
ਪ੍ਰਦਾਨ ਕੀਤੇ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਐਨ.ਸੀ.ਸੀ ਆਫਿਸਰ ਕੈਪਟਨ ਪੰਕਜ ਗੁਪਤਾ ਨੇ
ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਇਹਨਾਂ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ
ਸਟੇਡੀਅਮ ਜਲੰਧਰ ਵਿੱਚ ਹੋਏ ਸਮਾਗਮ ਵਿੱਚ ਝੰਡਾ ਲੈ ਕੇ ਪਰੇਡ ਵਿੱਚ ਸ਼ਮੂਲੀਅਤ ਕੀਤੀ ਸੀ। ਇਸ ਸਮਾਗਮ
ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ। ਮੇਹਰ ਚੰਦ
ਪੋਲੀਟੈਕਨਿਕ ਦੀ ਐਨ.ਸੀ.ਸੀ. ਯੁਨਿਟ ਦੇ ਵਿਦਿਆਰਥੀ ਨਾਂ ਸਿਰਫ ਅਜ਼ਾਦੀ ਦਿਵਸ, 26 ਜਨਵਰੀ ਤੇ ਹੋਰ
ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ, ਉਹ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਅੱਗੇ ਹੋ ਕੇ ਕੰਮ ਕਰਦੇ
ਹਨ ਤੇ ਦੂਜੇ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣ ਕੇ ਉਭਰਦੇ ਹਨ।