ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪੰਜ ਸਟਾਫ
ਮੈਂਬਰਾਂ ਨੇ ਨਿੱਟਰ ਕੋਲਕਾਤਾ ਤੋਂ “ਪਰਾਬਲਮ ਬੇਸਡ ਲਰਨਿੰਗ” ਵਿਸ਼ੇ ਤੇ ਇੱਕ ਹਫਤੇ ਦਾ ਆਨਲਾਈਨ
ਕੋਰਸ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਕੋਰਸ ਦਾ ਮੰਤਵ ਕਾਲਜ ਵਿੱਚ ਆੳਟਕਮ
ਬੇਸਡ ਐਜੂਕੇਸ਼ਨ ਨੂੰ ਬੜਾਵਾ ਦੇਣਾ ਹੈ। ਇਸ ਤਰੀਕੇ ਦੀ ਪੜਾਈ ਦੇ ਨਾਲ ਵਿਦਿਆਰਥੀ ਨੂੰ ਵਧੇਰ
ਖੁਦਮੁਖਤਿਆਰੀ ਮਿਲਦੀ ਹੈ ਤੇ ਉਹਨਾਂ ਵਿੱਚ ਰਿਸਰਚ ਦੀ ਭਾਵਨਾ ਪੈਦਾ ਹੁੰਦੀ ਹੈ। ਟਰੈਡੀਸ਼ਨਲ ਤਰੀਕੇ ਦੇ
ਪੜਾਈ ਵਿੱਚ ਸਾਰਾ ਦਾਰੋਮਦਾਰ ਅਧਿਆਪਕ ਤੇ ਹੁੰਦਾ ਹੈ ਤੇ ਵਿਦਿਆਰਥੀ ਸਿਰਫ਼ੳਮਪ; ਸੁਣਦੇ ਹਨ।ਉਹਨਾਂ
ਦੀ ਹਿੱਸੇਦਾਰੀ ਬਹੁਤ ਘੱਟ ਜਾਂ ਨਾ ਮਾਤਰ ਹੁੰਦੀ ਹੈ। ਪਰ ਪਰਾਬਲਮ ਬੇਸਡ ਲਰਨਿੰਗ ਨਾਲ ਵਿਦਿਆਰਥੀਆਂ ਦੀ
ਹਿੱਸੇਦਾਰੀ ਵੱਧਦੀ ਹੈ ਤੇ ਉਹਨਾਂ ਵਿੱਚ ਪੜਾਈ ਪ੍ਰਤੀ ਰੁਚੀ ਪੈਦਾ ਹੁੰਦੀ ਹੈ। ਇਸ ਕੋਰਸ ਨੂੰ ਕਰਨ
ਵਾਲਿਆ ਵਿੱਚ ਪ੍ਰਿੰਸੀਪਲ ਤੋਂ ਇਲਾਵਾ ਸ੍ਰੀ ਜੇ.ਐਸ. ਘੇੜਾ, ਸ੍ਰੀ ਕਪਿਲ ਉਹਰੀ, ਸ੍ਰੀ ਪ੍ਰਿੰਸ ਮਦਾਨ,
ਸ੍ਰੀ ਚੇਤਨ ਸੂਰੀ ਤੇ ਸ੍ਰੀ ਪ੍ਰਤਾਪ ਚੰਦ ਸ਼ਾਮਿਲ ਸਨ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਵੀ ਦੱਸਿਆ ਕਿ
ਨਵੇਂ ਸੈਸ਼ਨ ਤੋਂ ਕੁਝ ਵਿਸ਼ਿਆਂ ਨੂੰ ਪਰਾਬਲਮ ਬੇਸਡ ਲਰਨਿੰਗ ਤਹਿਤ ਪੜਾਇਆ ਜਾਵੇਗਾ।