ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਜੀ.ਐਨ.ਏ. ਯੁਨੀਵਰਸਿਟੀ ਫਗਵਾੜਾ
ਵਿਖੇ ਹੋਏ ਤਕਨੀਕੀ ਮੇਲੇ “ਸ਼ਿਤਿਜ 2020” ਵਿੱਚ ਉਮਦਾ ਪ੍ਰਦਰਸ਼ਨ ਕਰਦਿਆਂ ੳਵਰਆਲ ਟਰਾਫੀ ਤੇ ਕਬਜਾ
ਕੀਤਾ।ਇਹਨਾਂ ਵਿਦਿਆਰਥੀਆਂ ਨੂੰ ਟਰਾਫੀ ਦੇ ਨਾਲ 11,000/- ਰੁਪਏ ਦੀ ਇਨਾਮੀ ਰਾਸ਼ੀ ਵੀ ਪ੍ਰਾਪਤ
ਹੋਈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਵਧਾਈ ਦਿੱਤੀ ਤੇ
ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।ਇਸ ਮੋਕੇ ਸ੍ਰੀ ਰਾਜੀਵ ਭਾਟਿਆ, ਸ੍ਰੀ ਜੇ.ਐਸ. ਘੇੜਾ,
ਮੈਡਮ ਰਿਚਾ,  ਗੋਰਵ ਸ਼ਰਮਾ, ਅਮਿਤ ਸ਼ਰਮਾ,  ਜਸਪਾਲ ਸਿੰਘ ਤੇ ਮਨੀਸ਼ ਸਚਦੇਵਾ ਵੀ
ਸ਼ਾਮਿਲ ਹੋਏ।