ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਸਰਕਾਰੀ ਪੋਲੀਟੈਕਨਿਕ
ਪਟਿਆਲਾ ਵਿਖੇ ਹੋਏ ਇੰਟਰ ਪੋਲੀਟੈਕਨਿਕ ਯੂਥ ਫੈਸਟੀਵਲ ਵਿੱਚ ਉਮਦਾ ਕਾਰਗੁਜਾਰੀ ਕਰਦਿਆਂ
ਭੰਗੜੇ ਵਿੱਚ ਬ੍ਰੋਨਜ਼ ਮੈਡਲ ਪ੍ਰਾਪਤ ਕੀਤਾ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ
ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਭੰਗੜੇ ਦੇ ਮੁੱਛ ਪੁੱਟ
ਗੱਭਰੂਆਂ ਨੇ ਢੌਲ, ਅਲਗੋਜੇ ਅਤੇ ਬੁਗਚੁ ਜਿਹੇ ਸਾਜ਼ਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ । ਜਜਾਂ
ਨੇ ਵੀ ਗੱਭਰੂਆਂ ਦੀ ਹਿੰਮਤ ਅਤੇ ਜਜ਼ਬੇ ਨੂੰ ਬਹੁਤ ਸਲਾਹਿਆ । ਭੰਗੜੇ ਵਿੱਚ ਤਰਨਦੀਪ ਸਿੰਘ,
ਗੁਰਿੰਦਰ ਸਿੰਘ , ਸ਼ੰਕਰ ਸਿੰਘ , ਦਿਵਾਂਸ਼ੂ, ਕੁਲਜੀਤ ਸਿੰਘ, ਸ਼ੁਭਮ ਗਿੱਲ, ਦਿਲਪ੍ਰੀਤ ਸਿੰਘ ,
ਵਿਸ਼ਵਜੀਤ ਸਿੰਘ , ਸਕਸ਼ਮ ਅਤੇ ਪਾਰਸ ਨੇ ਹਿੱਸਾ ਲਿਆ। ਇਸ ਮੌਕੇ ਸਭਿਆਚਾਰਕ ਕਮੇਟੀ ਦੇ
ਪ੍ਰਧਾਨ ਕੈਪਟਨ ਪੰਕਜ ਗੁਪਤਾ, ਇੰਚਾਰਜ ਪ੍ਰੀਤ ਕੰਵਲ, ਮਨੀਸ਼ ਸਚਦੇਵਾ, ਕਰਨਇੰਦਰ ਅਤੇ
ਭੁਪਿੰਦਰ ਸਿੰਘ ਸ਼ਾਮਿਲ ਸੀ।