ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਲੋਂ ਨਵੇਂ ਦਾਖਲ ਕੀਤੇ ਵਿਦਿਆਰਥੀਆ ਲਈ
ਏ.ਆਈ.ਸੀ.ਟੀ.ਈ. ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ 15 ਰੋਜਾ ਆਨਲਾਈਨ ਇੰਡਕਸ਼ਨ
ਪ੍ਰੋਗਰਾਮ ਸ਼ੁਰੂ ਕੀਤਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਪੋ੍ਰਗਰਾਮ 2
ਸੰਤਬਰ ਤੋਂ ਸ਼ੁਰੂ ਹੋਇਆ ਸੀ ਤੇ 18 ਸਤੰਬਰ ਤੱਕ ਚੱਲਗਾ। ਇਸ ਇਡੰਕਸ਼ਨ ਪੋ੍ਰਗਰਾਮ ਦਾ
ਮਕਸਦ ਹੈ ਕਿ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਇੱਕ ਤਕਨੀਕੀ ਸੰਸਥਾਨ ਨਾਲ ਤਾਲਮੇਲ
ਬਿਠਾਉਣ ਲਈ ਤਿਆਰ ਕਰਨਾ, ਉਹਨਾਂ ਨੂੰ ਕਾਲਜ ਬਾਬਤ ਜਾਣਕਾਰੀ ਦੇਣੀ, ਕੋਰਸਾਂ ਅਤੇ ਵਿਸ਼ਿਆਂ
ਸਬੰਧੀ ਚਾਨਣ ਪਾਉਣਾ ਅਤੇ ਉਹਨਾਂ ਵਿੱਚ ਛਿਪੇ ਹੁਨਰ ਨੂੰ ਪਰਖਣਾ ਤੇ ਖੋਜ ਕਰਨੀ। ਇਸ
ਇੰਡਕਸ਼ਨ ਪੋ੍ਰਗਰਾਮ ਵਿੱਚ ਉਹਨਾਂ ਨੂੰ ਟੇ੍ਰਨਿੰਗ ਅਤੇ ਪਲੇਸਮੈਂਟ ਸਬੰਧੀ ਵੀ ਜਾਣਕਾਰੀ
ਦਿੱਤੀ ਜਾਂਦੀ ਹੈ।ਨਵੇਂ ਦਾਖਲ ਹੋਏ ਵਿਦਿਆਰਥੀਆਂ ਵਿੱਚ ਇੰਡਕਸ਼ਨ ਪੋ੍ਰਗਰਾਮ ਲਾਉਣ ਲਈ
ਵਿਸੇਸ਼ ਉਤਸ਼ਾਹ ਪਾਇਆ ਗਿਆ।ਕਈ ਵਾਰ ਤਾਂ ਏਨੇ ਵਿਦਿਆਰਥੀ ਜੁਆਇਨ ਕਰ ਜਾਂਦੇ ਕਿ
ਦੂਜਿਆ ਲਈ ਸਪੇਸ ਨਹੀਂ ਸੀ ਬਚਦੀ। ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ਲਈ ਬਾਹਰੋਂ ਤਕਨੀਕੀ
ਅਤੇ ਵਿਸ਼ਾ ਮਾਹਿਰ ਐਕਸਪਰਟ ਵੀ ਬੁਲਾਏ ਗਏ।ਜਿਹਨਾਂ ਵਿੱਚ ਪ੍ਰਮੁੱਖ ਮੈਡਮ ਸੰਗੀਤਾ
ਭਾਟੀਆ, ਮੈਡਮ ਰਾਜ ਲਕਸ਼ਮੀ ਸ਼ਾਮਿਲ ਹਨ। ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ
ਗਈ।ਵਿਦਿਆਰਥੀਆਂ ਦੇ ਡਾਂਸ, ਕਵਿਤਾ, ਪੇਟਿੰਗ ਅਤੇ ਗੀਤ ਦੇ ਮੁਕਾਬਲੇ ਵੀ ਕਰਵਾਏ
ਗਏ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਹੋਰ ਵਿਸ਼ਾ ਮਾਹਿਰ
ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਵਿਦਿਆਰਥੀਆਂ ਦੇ ਹੁਨਰ ਨੂੰ ਪਰਖਣ ਲਈ ਹੋਰ
ਮੁਕਾਬਲੇ ਕਰਵਾਏ ਜਾਣਗੇ। ਇਸ ਇੰਡਕਸ਼ਨ ਪੋ੍ਰਗਰਾਮ ਨੂੰ ਸਫ਼ਲ ਬਣਾਉਣ ਲਈ ਮੈਡਮ ਮੰਜੂ
ਮਦਾਨ, ਮੈਡਮ ਸ਼ਰਨਜੀਤ, ਮੈਡਮ ਪ੍ਰਤਿਭਾ,  ਅੰਕੁਸ਼ ਸ਼ਰਮਾ,ਮੈਡਮ ਸ਼ਵੇਤਾ, ਮੈਡਮ
ਪੂਨਮ, ਮੈਡਮ ਅੰਜੂ ਦਾ ਵਿਸ਼ੇਸ ਯੋਗਦਾਨ ਰਿਹਾ।