ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਪਲੈਟੀਨਮ ਜੁਬਲੀ ਫੰਕਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ 45 ਦੇ ਕਰੀਬ ਪੁਰਾਣੇ ਅਲੂਮਨੀ ਮੈਂਬਰ ਇਕੱਠੇ ਹੋਏ ਤੇ ਉਹਨਾਂ ਕਾਲਜ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ। ਕਈ ਵਿਦਿਆਰਥੀਆਂ ਨੇ ਆਪਣੇ ਸੰਦੇਸ਼ ਵਿਦੇਸ਼ਾਂ ਤੋਂ ਵੀ ਭੇਜੇ। ਇਹ ਮੀਟਿੰਗ ਐਲੂਮਨੀ ਸੰਸਥਾ ਦੇ ਪ੍ਰਧਾਨ ਸ੍ਰੀ ਅਜੇ ਗੋਸਵਾਮੀ ਦੀ ਪ੍ਰਧਾਨਗੀ ਹੇਠ ਹੋਈ। ਆਰੰਭ ਵਿਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਾਰਿਆ ਦਾ ਸਵਾਗਤ ਕੀਤਾ ਤੇ ਆਉਣ ਵਾਲੀ ਪਲੈਟੀਨਮ ਜੁਬਲੀ ਲਈ ਸੰਸਥਾ ਵਲੋ ਚਲ ਰਹੀ ਮੁਹਿੰਮ ਤੇ ਜਾਰੀ ਕੋਸ਼ਿਸ਼ਾ ਦੇ ਉਪਰ ਚਾਨਣਾ ਪਾਇਆ।ਡਾ. ਆਰ .ਕੇ ਧਵਨ :- ਮੈ ਇਸ ਕਾਲਜ ਦੇ ਮਕੈਨਿਕਲ ਵਿਭਾਗ ਦਾ ਪਹਿਲਾ ਵਿਦਿਆਰਥੀ ਰਿਹਾ ਹਾਂ। ਇਥੇ ਲੈਕਚਰਾਰ ਬਣਿਆ ।
ਵਿਭਾਗ ਮੁਖੀ ਤੇ ਫਿਰ ਪ੍ਰਿੰਸੀਪਲ । ਕਈ ਵਿਸ਼ਿਆਂ ਤੇ ਕਿਤਾਬਾਂ ਲਿਖਿਆ, ਜਿਸ ਨੂੰ ਪੂਰੇ ਹਿੰਦੁਸਤਾਨ ਵਿੱਚ ਪੜ੍ਹਿਆ ਜਾਂਦਾ ਹੈ। ਇਸ
ਕਾਲਜ ਦੀ ਦੇਣ ਨੂੰ ਮੈਂ ਕਦੇ ਵੀ ਭੁੱਲ ਨਹੀਂ ਸਕਦਾ।
ਸ਼੍ਰੀ ਅਜੀਤ ਗੋਸਵਾਮੀ :- ਮੈਂ ਇਸ ਕਾਲਜ ਤੋ 1961 ਵਿਚ ਡਿਪਲੋਮਾ ਕੀਤਾ। ਪਰ ਮੇਰੇ ਪਿਤਾ ਲਾਲਾ ਚੰਚਲਦਾਸ ਜੀ ਪ੍ਰਿੰਸੀਪਲ ਸਨ,
ਜੋ ਅਸੂਲਾਂ ਦੇ ਪੱਕੇ ਸਨ। ਉਹਨਾਂ ਕਿਤੇ ਵੀ ਸਿਫਾਰਿਸ਼ ਨਾਂ ਕੀਤੀ। ਮੈਂ ਵੀ ਧੁੰਨ ਦਾ ਪੱਕਾ ਸੀ।ਆਪਣੀ ਮੰਜ਼ਿਲ ਵੱਲ ਵਧਦਾ ਗਿਆ ਤੇ
ਇੰਡੀਅਨ ਆਰਡੀਨੈਸ ਫੈਕਟਰੀ ਸਰਵਿਸਜ ਤੋਂ ਡਾਇਰੈਕਟਰ ਬਣ ਕੇ ਰਿਟਾਇਰ ਹੋਇਆ। ਹੁਣ ਮੋਟੀਵੇਸ਼ਨਲ ਸਪੀਕਰ ਹਾਂ ਤੇ ਕਈ
ਕਿਤਾਬਾਂ ਲਿਖੀਆਂ ਹਨ।
ਸ੍ਰੀ ਆਰ. ਕੇ. ਚੌਧਰੀ : ਮੇਹਰ ਚੰਦ ਪੌਲੀਟੈਕਨਿਕ ਵਿਖ਼ੇ ਇਲੈਕਟ੍ਰਿਕਲ ਡਿਪਲੋਮੇ ਦਾ ਸਧਾਰਣ ਜਿਹਾ ਵਿਦਿਆਰਥੀ ਸੀ l ਹਰ ਥਾਂ
ਕਾਲਜ ਦਾ ਨਾਂ ਸੀ l ਜੇ. ਈ. ਬਣ ਕੇ ਬਿਜਲੀ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ l ਮੁਲਾਜ਼ਮਾਂ ਲਈ ਲੜਾਈ ਲੜੀ, ਯੂਨੀਅਨ ਵਿੱਚ
ਕੰਮ ਕੀਤਾ l ਅਨੇਕਾਂ ਡਿਪਲੋਮਾ ਵਿਦਿਆਰਥੀਆਂ ਨੂੰ ਹੱਕ ਦੁਆਇਆ l ਖੁੱਦ ਐਕਸੀਅਨ ਬਣ ਕੇ ਰਿਟਾਇਰ ਹੋਇਆ l
ਐਨ. ਐਲ. ਅਰੋੜਾ : ਇਸ ਕਾਲਜ ਤੋਂ ਸਿਵਲ ਦਾ ਡਿਪਲੋਮਾ ਕੀਤਾ। ਏ. ਐਮ. ਆਈ. ਈ. ਕੀਤੀ l ਤੇ ਫਿਰ ਮਾਸਟਰਜ਼ ਵੀ ਕੀਤੀ
l ਕਾਲਜ ਦਾ ਏਹ ਰੁਤਬਾ ਸੀ ਕਿ ਰਿਟਾਇਰ ਹੋਣ ਤੋਂ ਬਾਅਦ ਪ੍ਰਿੰਸੀਪਲ ਵੀ ਬਣਿਆ ਤੇ ਡਾਇਰੈਕਟਰ ਵੀ l ਇਸ ਕਾਲਜ ਤੋਂ ਜੋ ਕੁਝ
ਮਿਲਿਆ, ਉਸਦਾ ਰਿਣੀ ਹਾਂ l
ਸੁਰਿੰਦਰ ਸਿੰਘ : ਕਾਲਜ ਤੋਂ ਸਿਵਲ ਦਾ ਡਿਪਲੋਮਾ ਕੀਤਾ l ਜ਼ਿੰਦਗੀ ਦਾ ਸੂਖਮ ਗਿਆਨ ਏਥੇ ਅਧਿਆਪਕਾਂ ਦੀ ਸੰਗਤ ਵਿੱਚ
ਮਿਲਿਆ l ਫਿਰ ਪੇਂਟ ਇੰਡਸਟਰੀ ਅਰੰਭ ਕੀਤੀ, ਜਿਸਦਾ ਅੱਜ ਜਲੰਧਰ ਵਿੱਚ ਨਾਂ ਹੈ l ਗੀਤ ਗਾਉਣ ਦਾ ਸ਼ੋਂਕ ਹੈ, ਇਸ ਉਮਰ ਵਿੱਚ
ਵੀ ਮੁਹੰਮਦ ਰਫ਼ੀ ਦੇ ਗੀਤ ਹੇਕ ਲਾ ਕੇ ਗਾ ਸਕਦਾ ਹੈ l ਕਾਲਜ ਆ ਕੇ ਬੇਅੰਤ ਖੁਸ਼ੀ ਮਿਲਦੀ ਹੈ l ਇਸ ਕਾਲਜ ਲਈ ਜੋ ਵੀ ਕਰ
ਸਕਾਂ, ਉਹ ਘੱਟ ਹੋਵੇਗਾ।
ਰਾਜਨ ਜਾਂਗਰਾ: ਇਸ ਕਾਲਜ ਤੋਂ ਸਿਵਲ ਦਾ ਡਿਪਲੋਮਾ ਕਰਕੇ ਜ਼ਿੰਦਗੀ ਦਾ ਸਫ਼ਰ ਅਰੰਭ ਕੀਤਾ l ਏਥੇ ਨਾ ਸਿਰਫ ਐਨ. ਸੀ. ਸੀ.
ਵਿੱਚ ਕਾਲਜ ਕਲਰ ਮਿਲਿਆ ਬਲਕਿ ਕਲੱਚਰਲ ਗਤੀਵਿਧੀਆਂ ਵਿੱਚ ਵੀ ਕਾਲਜ ਕਲਰ ਹਾਸਲ ਕੀਤਾ l ਦੋ ਕਲਰ ਹਾਸਲ ਕਰਨ
ਵਾਲਾ ਪਹਿਲਾ ਵਿਦਿਆਰਥੀ । ਦੁਬਈ ਵਿੱਚ ਪ੍ਰੋਜੈਕਟ ਹੈਡ ਦੇ ਤੌਰ ਤੇ 11 ਸਾਲ ਕੰਮ ਕੀਤਾ l ਅੱਜ ਵੀ ਅਧਿਆਪਕਾਂ ਦੇ ਯੋਗਦਾਨ
ਨੂੰ ਯਾਦ ਕਰਦਾ ਹਾਂ l ਇਨਸਾਨੀਅਤ ਦਾ ਪਾਠ ਵੀ ਏਥੇ ਹੀ ਸਿਖਿਆ l
ਅੰਤ ਵਿਚ ਪ੍ਰਧਾਨ ਅਜੇ ਗੋਸਵਾਮੀ ਜੀ ਨੇ ਸਭ ਦਾ ਧੰਨਵਾਦ ਕੀਤਾ।