ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਫਾਰਮੇਸੀ ਵਿਭਾਗ ਵਿੱਚ ਬਣਾਏ ਗਏ ਨਵੇਂ ਸਮਾਰਟ
ਕਲਾਸ ਰੂਮ ਦਾ ਉਦਘਾਟਨ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਕੀਤਾ ਗਿਆ। ਇਸ ਕਲਾਸ ਰੂਮ ਵਿੱਚ 120
ਵਿਦਿਆਰਥੀਆਂ ਦੇ ਬੈਠਣ ਦਾ ਸਮਰਥਾ ਹੈ। ਇਸ ਵਿੱਚ ਡਿਜੀਟਲ ਬੋਰਡ, ਪੋ੍ਰਜੈਕਟਰ ਅਤੇ ਕੰਪਿਊਟਰ ਸਥਾਪਿਤ
ਕੀਤਾ ਗਿਆ ਹੈ।ਆਰੰਭ ਵਿੱਚ ਫਾਰਮੇਸੀ ਵਿਭਾਗ ਦੇ ਮੱਖੀ ਡਾ. ਸੰਜੇ ਬਾਂਸਲ ਅਤੇ ਸਟਾਫ ਵਲੋਂ ਡਾ.
ਜਗਰੂਪ ਸਿੰਘ ਤੇ ਦੂਜੇ ਵਿਭਾਗ ਮੁੱਖੀਆਂ ਦਾ ਸਵਾਗਤ ਕੀਤਾ। ਇਸ ਮੌਕੇ ਫਾਰਮੇਸੀ ਵਿਭਾਗ ਦੇ
ਵਿਦਿਆਰਥੀਆਂ ਵਲੋਂ ਰੰਗਾ ਗੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਗੀਤ, ਡਾਂਸ, ਗਿੱਧਾ ਤੇ
ਭੰਗੜੇ ਦੀ ਵੰਨਗੀ ਪੇਸ਼ ਕੀਤੀ ਗਈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪ੍ਰਾਪਤੀ ਲਈ ਫਾਰਮੇਸੀ
ਵਿਭਾਗ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਇਸ ਵੇਲੇ ਕਾਲਜ ਵਿੱਚ ਵਿਦਿਆਰਥੀਆਂ ਦੀ ਬੇਹਤਰੀਨ
ਪੜਾਈ ਵਾਸਤੇ 9 ਸਮਾਰਟ ਕਲਾਸ ਰੂਮ ਹਨ। ਵਿਦਿਆਰਥੀਆਂ ਨੂੰ ਥਿਉਰੀ ਦੇ ਨਾਲ ਨਾਲ ਡਿਜਿਟਲ ਬੋਰਡ ਤੇ
ਆਨ ਲਾਈਨ ਪ੍ਰੈਕਟੀਕਲ ਵੀ ਕਰਵਾਏ ਜਾਂਦੇ ਹਨ।ਉਹਨਾਂ ਵਿਦਿਆਰਥੀਆਂ ਨੂੰ ਹੋਲੀ ਦੀ ਵਧਾਈ ਦਿੱਤੀ ਤੇ
ਉਹਨਾਂ ਨਾਲ ਤਿਲਕ ਹੋਲੀ ਵੀ ਮਨਾਈ। ਵਿਦਿਆਰਥੀਆਂ ਨੂੰ ਕੈਮੀਕਲ ਤੇ ਹੋਰ ਚੀਨੀ ਰੰਗਾ ਤੋਂ ਪਰਹੇਜ਼
ਕਰਨ ਵਾਸਤੇ ਉਤਸਾਹਿਤ ਕਰਨ ਲਈ ਸੀ.ਡੀ.ਟੀ.ਪੀ. ਵਿਭਾਗ ਵਲੋਂ ਇੱਕ ਪੈਫਲੈਟ ਵੀ ਜ਼ਾਰੀ ਕੀਤਾ ਗਿਆ। ਅੰਤ ਵਿੱਚ
ਡਾ. ਸੰਜੇ ਬਾਂਸਲ ਵਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਮੈਡਮ ਮੀਨਾ ਬਾਂਸਲ ਨੇ ਵੀ
ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।ਸਮਾਗਮ ਵਿੱਚ ਡਾ. ਸੰਜੇ ਬਾਂਸਲ , ਮੈਡਮ ਮੀਨਾ ਬਾਂਸਲ ਤੋਂ
ਇਲਾਵਾ ਸੰਦੀਪ ਕੁਮਾਰ,ਕੈਪਟਨ ਪੰਕਜ ਗੁਪਤਾ, ਰੁਪਿੰਦਰ ਕੌਰ, ਕਰਨਇੰਦਰ ਸਿੰਘ ਤੇ ਵੱਖ ਵੱਖ ਵਿਭਾਗ
ਦੇ ਮੱਖੀ ਜਿਨ੍ਹਾ ਵਿੱਚ  ਦਿਲਦਾਰ ਸਿੰਘ, ਜੇ.ਐਸ ਘੇੜਾ,  ਕਸ਼ਮੀਰ ਕੁਮਾਰ, ਹੀਰਾ
ਮਹਾਜਨ, ਪ੍ਰਿੰਸ ਮਦਾਨ, ਮੈਡਮ ਮੰਜੂ , ਮੈਡਮ ਰਿਚਾ ਅਤੇ  ਗੋਰਵ ਸ਼ਰਮਾ ਸ਼ਾਮਿਲ ਸਨ।