ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਏ.ਆਈ.ਸੀ.ਟੀ.ਈ. ਨਵੀਂ ਦਿੱਲੀ ਅਤੇ ਪੰਜਾਬ
ਤਕਨੀਕੀ ਸਿੱਖਿਆ ਬੋਰਡ ਚੰਡੀਗੜ੍ਹ ਤੋ ਮਾਨਤਾ ਪ੍ਰਾਪਤ ਮਨਪਸੰਦ ਤਿੰਨ ਸਾਲਾਂ ਡਿਪੋਲਮੇ
ਵਿੱਚ ਦਾਖਲਾ ਲੈਣ ਵਿਦਿਆਰਥੀਆਂ ਦੀ ਸਹਾਇਤਾ ਵਾਸਤੇ ਕਾਲਜ ਦੀ ਵੈਬਸਾਈਟ ਤੇ ਆਨਲਾਈਨ
ਰਜਿਸਟਰੇਸ਼ਨ ਸ਼ੁਰੂ ਹੋ ਚੱਕੀ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਦੱਸਵੀਂ ਪਾਸ
ਵਿਦਿਆਰਥੀ ਸਿਵਲ, ਇਲੈਕਟਰੀਕਲ, ਮਕੈਨੀਕਲ, ਇਲੈਕਟਰਾਨਿਕਸ, ਕੰਪਿਊਟਰ ਤੇ ਆਟੋਮੋਬਾਇਲ
ਕੋਰਸਾਂ ਵਿੱਚ ਦਾਖਲਾ ਲੈ ਸਕਦੇ ਹਨ।10+2 ਪਾਸ ਮੈਡੀਕਲ ਜਾਂ ਨਾਨ ਮੈਡੀਕਲ ਵਿਦਿਆਰਥੀ
ਫਾਰਮੇਸੀ ਡਿਪਲੋਮੇ ਵਿੱਚ ਜਾ ਲੀਟ ਐਂਟਰੀ ਰਾਹੀ ਉਪਰੋਕਤ ਕੋਰਸਾਂ ਵਿੱਚ ਸਿਧੇ ਹੀ ਦੂਜੇ ਸਾਲ
ਵਿੱਚ ਪ੍ਰਵੇਸ਼ ਪਾ ਸਕਦੇ ਹਨ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਕਰੋਨਾ ਮਹਾਂਮਾਰੀ
ਨੂੰ ਵੇਖਦਿਆ ਕਾਲਜ ਦੀ ਵੈਬਸਾਈਟ ਤੇ ਆਨਲਾਈਨ ਰਜਿਸਟਰੇਸ਼ਨ ਦਾ ਪ੍ਰਬੰਧ ਕੀਤਾ ਗਿਆ
ਹੈ।ਕੋਈ ਵੀ ਵਿਦਿਆਰਥੀ ਹਟਟਪਸ://ਡੋਰਮਸ.ਗਲੲ/ਕਘਓਝਓਸ਼ਸਮਥਸ਼ਚਠਸ਼6ਬਯ9 ਲਿੰਕ ਤੇ ਜਾ ਕੇ
ਰਜਿਸਟਰੇਸ਼ਨ ਕਰਵਾ ਸਕਦਾ ਹੈ। ਜੇ ਕੋਈ ਵਿਦਿਆਰਥੀ ਦਫ਼ੳਮਪ;ਤਰ ਆ ਕੇ ਜਾ ਸਟਾਫ ਨੂੰ ਮਿਲ ਕੇ
ਦਾਖਲਾ ਲੈਣਾ ਚਾਹੁੰਦਾ ਹੈ ਤਾਂ ਉਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪ੍ਰਿੰਸੀਪਲ ਡਾ.
ਜਗਰੂਪ ਸਿੰਘ ਨੇ ਕਿਹਾ ਕਿ ਇਸ ਵਾਰ ਕਰੋਨਾ ਮਹਾਂਮਾਰੀ ਕਰਕੇ ਵਿਦੇਸ਼ਾਂ ਵਿੱਚ ਜਾਣ ਦੇ
ਰੁਝਾਨ ਵਿੱਚ ਕਮੀ ਆਈ ਹੈ ਤੇ ਤਕਨੀਕੀ ਡਿਪੋਲੇਮੇ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ
ਵਿੱਚ ਉਤਸਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਾਰੀ ਕਾਲਜ ਵਲੋਂ 90% ਨੰਬਰ
ਵਾਲ,ੇ ਸਿੰਗਲ ਪੇਰੈਟਸ ਵਿਦਿਆਰਥੀ ਅਤੇ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਲਈ ਵਿਸ਼ੇਸ਼
ਸਕਾਲਰਸ਼ਿਪ ਦਿੱਤੀ ਜਾ ਰਹੀ ਹੈ।