ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ ਕੈੰਪਸ ਪਲੇਸਮੈਂਟ ਡਰਾਈਵ
ਉੱਤਰੀ ਭਾਰਤ ਦੇ ਸਿਰਮੌਰ ਤਕਨੀਕੀ ਕਾਲਜ ਮੇਹਰ ਚੰਦ ਪੌਲੀਟੈਕਨਿਕ ਕਾਲਜ
ਵਿਖੇ ਏਸ਼ੀਅਨ ਫਾਇਨ ਸਿਮੇਂਟਸ ਪ੍ਰਾਇਵੇਟ ਲਿਮਿਟਿਡ ਵੱਲੋ ਕੈੰਪਸ
ਪਲੇਸਮੈਂਟ ਡਰਾਈਵ ਕਰਵਾਈ ਗਈ ।ਇਸ ਵਿੱਚ ਸਿਵਿਲ ਵਿਭਾਗ ਦੇ ਕੁਲ 30 ਤੋਂ 35
ਵਿਦਿਆਰਥੀਆਂ ਨੇ ਭਾਗ ਲਿਆ।ਕੰਪਨੀ ਦੇ ਮਾਹਿਰਾਂ ਵਲੋਂ ਵਿਦਿਆਰਥੀਆਂ
ਦਾ ਲਿਖਤੀ ਟੈਸਟ ਕਰਵਾਇਆ ਗਿਆ।ਲਿਖਤੀ ਟੈਸਟ ਉਪਰੰਤ ਕੰਪਨੀ ਦੀ ਐਚ.
ਆਰ. ਮੈਡਮ ਗੀਤਾ ਸਚਦੇਵਾ ਵਲੋਂ ਵਿਦਿਆਰਥੀਆਂ ਦਾ ਪਰਸਨਲ ਇੰਟਰਵਿਊ
ਲਿਆ ਗਿਆ ।ਜਿਸ ਵਿੱਚੋ 13 ਵਿਦਿਆਰਥੀਆਂ ਨੂੰ ਚੁਣਿਆ ਗਿਆ ।ਅਤੇ ਪੰਜ
ਵਿਦਿਆਰਥੀਆਂ ਨੂੰ ਵੇਟਿੰਗ ਲਿਸਟ ਵਿੱਚ ਰੱਖਿਆ ਗਿਆ। ਕੰਪਨੀ ਦੇ ਟੈਕਨੀਕਲ
ਸੇਲਸ ਦੇ ਹੈਡ ਰਾਜੀਵ ਰਾਮਪਾਲ ਨੇ ਦੱਸਿਆ ਕਿ ਗੁਰਚਰਨ ਸਿੰਘ,ਨਵਜੋਤ
ਸਿੰਘ,ਸ਼ਿਵਮ ਵੇਹਲ,ਨਿਖੀਲ ਕੂਮਾਰ,ਰੋਹਨ,ਪਭਜੋਤ ਸਿੰਘ,ਰੁਦਰਾਕਸ ਰਾਣਾ
,ਸੰਚਿਤ ਜਸਲ,ਵਿਕਾਸ ਸ਼ਰਮਾ,ਅਮਰੀਕ ਕੂਮਾਰ,ਗੁਰਪ੍ਰੀਤ ਸਿੰਘ, ਰੋਹਿਤ ਕੁਮਾਰ
ਅਤੇ ਸਾਹਿਲ ਵਿਨਾਅਕ ਦੀ ਚੋਣ ਕੀਤੀ ਗਈ ।ਇਹਨਾਂ ਵਿਦਿਆਰਥੀਆਂ ਨੂੰ
ਟ੍ਰੇਨਿੰਗ ਦੌਰਾਨ ਦੋ ਲੱਖ ਵੀਹ ਹਜਾਰ ਰੁਪਏ ਦਾ ਸਲਾਨਾ ਪੈਕਜ ਦਿੱਤਾ
ਜਾਵੇਗਾ ।ਪ੍ਰਿੰਸਿਪਲ  ਡਾ. ਜਗਰੂਪ ਸਿੰਘ ਨੇ ਕਿਹਾ ਕਿ ਮੇਹਰ ਚੰਦ ਪੋਲਿਟੈਕਨੀਕ
ਕਾਲਜ ਉੱਚ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਦੀ ਪਲੇਸਮੈਂਟ ਦੇ ਉਪਰ ਵੀ
ਜੋਰ ਦਿੱਤਾ ਜਾਂਦਾ ਹੈ । ਕਾਲਜ ਦੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ
ਵਿਦਿਆਰਥੀਆਂ ਨੂੰ ਰੋਜਗਾਰ ਮੁਹਇਆ ਕਰਵਾਇਆ ਜਾਵੇ ।ਪ੍ਰਿੰਸਿਪਲ ਡਾ.
ਜਗਰੂਪ ਸਿੰਘ ਅਤੇ ਸਿਵਿਲ ਵਿਭਾਗ ਦੇ ਮੁਖੀ ਸ਼੍ਰੀ ਕਪਿਲ ਉਹਰੀ ਨੇ ਕੰਪਨੀ ਦੇ
ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਚੁਣੇ ਗਏ ਵਿਦਿਆਰਥੀਆ ਨੁੰ
ਵਧਾਈ ਦਿੱਤੀ ।ਇਸ ਮੋਕੇ ਸ਼੍ਰੀ ਰਾਜੀਵ ਭਾਟੀਆ, ਸ਼੍ਰੀ ਰਾਜੇਸ਼ ਕੁਮਾਰ ਅਤੇ
ਪ੍ਰਤਾਪ ਚੰਦ ਪਲੇਸਮੈਂਟ ਅਫਸਰ ਹਾਜ਼ਿਰ ਸਨ।