ਜਲੰਧਰ : ਮੇਹਰ ਚੰਦ ਪੌਲੀਟੈਕਨਿਕ ਦੇ ਇਲੈਕਟਰੌਨਿਕਸ ਇੰਜੀ: ਵਿਭਾਗ ਦੇ ਵਲੌਂ ਇਲੈਕਟ੍ਰਾਨਿਕਸ ਵੇਸਟ
ਅਤੇ ਮੈਨੇਜਮੈਂਟ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਪ੍ਰਿੰ . ਜਗਰੂਪ ਸਿੰਘ ਜੀ ਅਤੇ ਇੰਜ.
ਜੇ.ਐਸ. ਘੇੜਾ, ਮੁਖੀ ਵਿਭਾਗ ਈ.ਸੀ.ਈ ਦੀ ਰਹਿਨੂਮਾਈ ਹੇਠ ਕੀਤਾ ਗਿਆ।ਜਿਸ ਵਿੱਚ ਇੰਜ.
ਲਿਆਕਤਬੀਰ ਸਿੰਘ  ਵਲੌਂ ਉਚੇਚੇ ਤੌਰ ਤੇ ਪੁੱਜ ਕੇ ਈ.ਸੀ.ਈ
ਵਿਭਾਗ ਦੇ ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ ਦੇ ਨਾਲ ਉਪ੍ਰੋਕਤ ਵਿਸ਼ੇ ਤੇ ਆਪਣੇ ਵਿਚਾਰ
ਸਾਂਝੇ ਕੀਤੇ ਗਏ। ਉਨਾਂ ਵਲੌਂ ਬੜ੍ਹੇ ਪ੍ਰਭਾਵਸ਼ਾਲੀ ਤਰੀਕੇ ਨਾਲ ਇਲੈਕਟ੍ਰਾਨਿਕਸ ਵੇਸਟ ਅਤੇ
ਮੈਨੇਜਮੈਂਟ ਤੇ ਦਿਤੇ ਲੈਕਚਰ ਨੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ
ਕੀਤਾ। ਪ੍ਰੀਤ ਕੰਵਲ, ਲ਼ੈਕਚਰਾਰ ਈ.ਸੀ.ਈ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ
ਕੀਤਾ।ਇੰਜ. ਲਿਆਕਤਬੀਰ ਸਿੰਘ ਨੇ ਦੱਸਿਆ ਕਿ ਅਜਕਲ ਕਿਵੇਂ ਭਾਰਤ ਵਿਚ ਵੱਧ ਰਹੀ ਆਬਾਦੀ ਕਰਕੇ
ਇਲੈਕਟ੍ਰਾਨਿਕ ਗੈਜੇਟਸ ਜਿਵੇਂ ਮੋਬਾਈਲ, ਸੀ.ਡੀ ਪਲੇਅਰ, ਟੀ.ਵੀ, ਕੰਪਿਊਟਰ, ਲੈਪਟਾਪ, ਮਾਈਕ੍ਰੋਵੇਵ
ਆਦਿ ਦੀ ਵਰਤੋਂ ਵੱਧ ਗਈ ਹੈ ਪਰ ਅਸੀ ਵਰਤੋਂ ਚ ਨਾ ਆੳਣ ਵਾਲੀਆਂ ਚੀਜ਼ਾਂ ਦੀ ਉਚਿਤ ਰੱਖ
ਰਖਾਵ ਕਰਨ ਦੀ ਬਜਾਏ ਅਸੀ ਇਨਾਂ ਚੀਜ਼ਾਂ ਨੂੰ ਇੱਧਰ-ਉੱਧਰ ਸੁੱਟ ਦਿੰਦੇ ਹਾਂ, ਜਿਸ ਨਾਲ
ਇਲੈਕਟ੍ਰਾਨਿਕਸ ਵੇਸਟ ਵੱਧ ਰਿਹਾ ਹੈ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕੇ ਇਨਾਂ ਚੀਜ਼ਾਂ ਨੂੰ
ਬਣਾੳਣ ਲਈ ਵਰਤੋਂ ਚ ਆੳਣ ਵਾਲੇ ਧਾਤੂ, ਅਧਾਤੂ  ਦੇ ਦੋਰਾਨ
ਕੁਛ ਕ ਲੌਕਾਂ ਦੇ ਰੁਜ਼ਗਾਰ ਦਾ ਸਾਧਨ ਵੀ ਬਣਦੇ ਹਨ ਪਰ ਇਨਾਂ ਵਿਚੋਂ ਕਈ ਤਰਾਂ ਦੀਆਂ ਗੈਸਾਂ
ਦੇ ਰਿਸਾਵ ਕਾਰਨ ਮੌਜੂਦਾ ਵਾਤਾਵਰਨ ਦੂਸ਼ਿਤ ਹੀ ਨਹੀ ਹੋ ਰਿਹਾ ਬਲਕਿ ਬਹੁਤ ਸਾਰੀ ਵਰਤੋਂ ਵਿਚ
ਆਉਣ ਵਾਲੀ ਜ਼ਮੀਨ ਨੂੰ ਵੀ ਆਪਣੀ ਲਪੇਟ ਵਿਚ ਲੈ ਰਿਹਾ ਹੈ।ਉਨਾਂ ਦੱਸਿਆ ਕਿ ਅਸੀਂ ਇਸ
ਨੂੰ ਕਿਸ ਤਰਾਂ ਆਧੁਨਿੱਕ ਤਰੀਕੇ ਨਾਲ ਰੀਸਾਈਕਲਿੰਗ ਕਰਕੇ ਦੁਬਾਰਾ ਵਰਤੋਂ ਵਿਚ ਲਿਆ
ਸਕਦੇਂ ਹਾਂ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਮੀਨ ਨੂੰ ਇਸ ਦੇ ਲਪੇਟੇ ਚੋਂ ਅਤੇ ਵਾਤਾਵਰਨ
ਨੂੰ ਦੂਸ਼ਿੱਤ ਹੋਣ ਤੋਂ ਬਚਾਇਆ ਜਾ ਸਕੇ । ਉਨ੍ਹਾਂ ਜ਼ੋਰ ਦੇਕੇ ਵਿਦਿਆਰਥੀਆਂ ਨੂੰ
ਜ਼ਿੰਮੇਵਾਰ ਨਾਗਰਿਕ ਬਣਕੇ ਈ-ਵੇਸਟ ਨੂੰ ਸਿਰਫ ਸੁੱਚਜੇ ਅਤੇ ਰਸਮੀ ਢੰਗ ਨਾਲ ਰੀਸਾਇਕਿਲਗ  ਕਰਨ
ਵਾਲੀਆਂ ਕੰਪਨੀਆਂ ਨੂੰ ਦੇਣ ਦੀ ਸਲਾਹ ਦਿੱਤੀ।ਜਿੰਨਾਂ ਵਿੱਚ “ਪਹਿਲ” ਵੀ ਸ਼ਾਮਿਲ ਹੈ।
ਜੇ.ਐਸ.ਘੇੜਾ (ਮੁੱਖੀ ਵਿਭਾਗ ਈ.ਸੀ.ਈ.) ਨੇ ਆਏ ਹੌਏ ਮਹਿਮਾਨ, ਸਮੂਹ ਸਟਾਫ ਅਤੇ
ਵਿਦਿਆਰਥੀਆਂ ਦਾ ਆਉਣ ਲਈ ਧੰਨਵਾਦ ਕੀਤਾ । ਇਸ ਮੋਕੇ ਕ੍ਰੀਤਿਕਾ, ਲ਼ੈਕਚਰਾਰ
ਈ.ਸੀ.ਈ, ਮਨੀਸ਼ ਸਚਦੇਵਾ, ਲ਼ੈਕਚਰਾਰ ਈ.ਸੀ.ਈ , ਪ੍ਰਭਜੋਤ ਕੌਰ, ਲ਼ੈਕਚਰਾਰ ਸੋਫਟਵੇਅਰ
ਹਾਜ਼ਰ ਸਨ।