ਮੇਹਰ ਚੰਦ ਫਿਰ ਬਣਿਆ “ਬੈਸਟ ਪੋਲੀਟੈਕਨਿਕ ਆਫ ਪੰਜਾਬ”
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਇੱਕ ਵਾਰੀ ਫੇਰ 2019 ਵਿੱਚ ਬੈਸਟ ਪੋਲੀਟੈਕਨਿਕ
ਆਫ ਪੰਜਾਬ ਚੁਣਿਆ ਗਿਆ ਹੈ। ਟੂਡੇ ਰਿਸਰਚ ਐਡ ਰੇਟਿੰਗ ਵਲੋਂ ਨਵੀਂ ਦਿੱਲੀ ਵਿਖੇ ਵਿਸ਼ਾਲ
ਸਮਾਗਮ ਕੀਤਾ ਗਿਆ , ਜਿਥੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਡਿਪਟੀ ਸੀ.ਐਮ. ਨਵੀਂ ਦਿੱਲੀ
ਸ੍ਰੀ ਮਨੀਸ਼ ਸਿਸੋਦੀਆ ਅਤੇ ਐਮ.ਐਸ.ਐਮ. ਈ ਦੇ ਐਡਵਾਈਜ਼ਰ ਸੀ੍ਰ ਵਸੰਤ ਕੁਮਾਰ
ਤੋਂ ਐਵਾਰਡ ਚਿੰਨ ਅਤੇ ਟਰਾਫੀ ਹਾਸਿਲ ਕੀਤੀ। ਇਹ ਐਵਾਰਡ ਵਿਦਿਅੱਕ, ਸਭਿਚਾਰਕ, ਖੇਡਾਂ,
ਪਲੇਸਮੈਂਟ ਅਤੇ ਰਿਸਰਚ ਅਤੇ ਹੋਰ ਗਤਿਵਿਧੀਆਂ ਵਿੱਚ ਕੀਤੀਆਂ ਜ਼ਿਕਰਯੋਗ ਪ੍ਰਾਪਤੀਆਂ ਲਈ
ਮੇਹਰ ਚੰਦ ਪੋਲੀਟੈਕਨਿਕ ਨੂੰ ਦਿੱਤਾ ਗਿਆ।ਇਸ ਐਵਾਰਡ ਸਮਾਗਮ ਵਿੱਚ ਬੋਲਦਿਆ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਸਾਨੂੰ ਸਿੱਖਿਆ ਨਾਲ ਜੁੜੇ ਲੋਕਾਂ ਨੂੰ
ਇੰਜੀਨੀਅਰ ਅਤੇ ਡਾਕਟਰ ਬਣਾਉਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਹੀ ਇਨਸਾਨ
ਬਣਾਉਣ ਵੱਲ ਵੀ ਧਿਆਨ ਦੇਣ ਚਾਹੀਦਾ ਹੈ।ਅੱਜ ਦੇ ਸਮੇਂ ਵਿੱਚ ਅੀਧਆਪਕ ਹੀ ਦੇਸ਼ ਦੇ
ਸਿਰਜ਼ਕ ਹੋ ਸਕਦੇ ਹਨ, ਜੋ ਭੱਵਿਖ ਦੇ ਵਾਰਿਸ ਪੈਦਾ ਕਰਦੇ ਹਨ।ਇਸ ਸਮਾਗਮ ਵਿੱਚ ਉਹਨਾਂ ਦੇ
ਨਾਲ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਅਰਵਿੰਦਰ ਕੌਰ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕਡਰੀ
ਸਕੂਲ ਮਕਸੂਦਾ ਨੇ ਵੀ ਸ਼ਿਰਕਤ ਕੀਤੀ। ਕਾਲਜ ਪਰਤਣ ਤੇ ਸਮੁੱਚੇ ਸਟਾਫ ਨੇ ਪਿੰ੍ਰਸੀਪਲ ਡਾ.
ਜਗਰੂਪ ਸਿੰਘ ਦਾ ਸੁਆਗਤ ਕੀਤਾ ਅਤੇ ਵਧਾਈ ਦਿੱਤੀ। ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ
ਅਸਲ ਵਿੱਚ ਇਹ ਐਵਾਰਡ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਦੀ ਮੇਹਨਤ ਸਦਕਾ ਹੀ
ਹੈ।ਇਸ ਸਮੇਂ ਵਿਭਾਗ ਮੁਖੀ ਸ੍ਰੀ ਸੰਜੇ ਬਾਂਸਲ, ਸ੍ਰੀ ਜੇ.ਐਸ ਘੇੜਾ, ਮੈਡਮ ਮੰਜੂ,
ਸ੍ਰੀ ਕਸ਼ਮੀਰ ਕੁਮਾਰ, ਸ੍ਰੀ ਕਪਿਲ ਉਹਰੀ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ, ਸ੍ਰੀ
ਗੋਰਵ ਸ਼ਰਮਾ, ਸ੍ਰੀ ਰਾਜੇਸ਼ ਕੁਮਾਰ, ਸ੍ਰੀ ਸੁਰਜੀਤ ਸਿੰਘ, ਸ੍ਰੀ ਐਸ.ਸੀ.ਤਨੇਜਾ ਤੇ ਸ੍ਰੀ
ਰਾਕੇਸ਼ ਸ਼ਰਮਾ ਹਾਜਿਰ ਸੀ।