ਜਲੰਧਰ : ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਰਾਹੀ ਨੋਜਵਾਨਾਂ ਦਾ ਜੀਵਨ ਪੱਧਰ
ਉੱਚਾ ਚੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਤਹਿਤ ਮੁਹੱਲਾ ਰਾਜ ਨਗਰ (ਜਲੰਧਰ) ਵਿਖੇ ਮਾਨਯੋਗ ਪ੍ਰਿੰਸੀਪਲ ਡਾ. ਜਗਰੂਪ
ਸਿੰਘ ਜੀ ਦੀ ਅਗਵਾਈ ਵਿਚ ਮਿੱਤੀ 21 ਤੋਂ 23 ਫਰਵਰੀ ,2020. ਤੱਕ ਇਕ ਤਿੰਨ ਰੋਜਾ ਤਕਨੀਕੀ ਮੇਲੇ ਦਾ ਆਯੋਜਨ ਕੀਤਾ
ਗਿਆ।ਇਹ ਇਸ ਵ੍ਹਰੇ ਦਾ ਪੰਜਵਾ ਮੇਲਾ ਸੀ।ਪ੍ਰਿੰਸੀਪਲ ਰਚਨਾ ਮੋਂਗਾ ਮੁੱਖ ਮਹਿਮਾਨ ਅਤੇ ਕੇ.ਕੇ ਸ਼ਰਮਾ
(ਚੇਅਰਮੈਂਨ ਸਿੱਟੀਜਨ ਅਰਬਨ ਕੋਪ੍ਰੇਟਿਵ ਬੈਂਕ) ਵਿਸ਼ੇਸ ਮਹਿਮਾਨ ਸਨ। ਐਸ.ਐਸ ਚੋਹਾਨ ਪ੍ਰਧਾਨ
ਕੇ.ਐਸ.ਪੀ.ਐਸ., ਵਨੀਤ ਧੀਰ (ਕੋਂਸਲਰ), ਬਲਰਾਜ ਠਾਕੁਰ, ਸਗੰਠਨ ਦੇ ਮੈਂਬਰਾ ਅਤੇ ਹੋਰ ਪੱਤਬੰਤਿਆਂ ਵਲੋਂ
ਮੇਲੇ ਦਾ ਸ਼ੁੱਭ ਆਰੰਭ ਕੀਤਾ ਗਿਆ।ਜਿੱਥੇ ਕਸ਼ਮੀਰ ਕੁਮਾਰ ਇੰਟ੍ਰਨਲ ਕੁਆਰਡੀਨੇਟਰ ਵਲੋਂ ਤਕਨੀਕੀ ਅਤੇ ਕਿੱਤਾ
ਮੁਖੀ ਸਿੱਖਿਆ ਨਾਲ ਬੱਚਿਆਂ ਨੂੰ ਜੋੜਨ ਦੀ ਗੱਲ ਕੀਤੀ ਗਈ ਉੱਥੇ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਗਰੀਬ
ਅਤੇ ਅਪੰਗ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ, ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਬਚਣ ਦੀ ਗੱਲ ਕਰਦੇ ਹੋਏ
ਆਵਾਜਾਈ ਸੰਬੰਧੀ ਅਨੁਸਾਸ਼ਿਤ ਰਹਿਣ ਦਾ ਸੁਨੇਹਾ ਦਿੱਤਾ।ਮੇਲੇ ਦੌਰਾਨ ਲੋਕਾਂ ਨੂੰ ਡਿੱਜਟਲ/ਕੈਸ਼ਲੇਸ ਇਕੌਨਮੀ
ਸਬੰਧੀ ਸ਼੍ਰੀ ਅਖਿਲ ਭਾਟੀਆ ਵਲੋਂ ਜਾਗਰੂਕ ਕੀਤਾ ਗਿਆ।ਇੰਟ੍ਰਨਲ ਕੁਆਰਡੀਨੇਟਰ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ
ਸੂਰਜੀ-ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਅਤੇ ਬਾਯੋ-ਊਰਜਾ ਨੂੰ ਅਪਣਾਉਣ ਦੀ ਨਸੀਹਤ ਕੀਤੀ ਗਈ ਤਾਂ ਕਿ
ਘੱਟ ਤੋਂ ਘੱਟ ਰਵਾਇਤੀ ਊਰਜਾ ਵਰਤਨ ਨਾਲ ਜਿੱਥੇ ਸਾਡਾ ਆਰਥਿਕ ਬੋਝ ਘਟੇਗਾ ਓਥੇ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਵੀ
ਮੱਦਦ ਮਿਲੇਗੀ।ਵਾਤਾਵਰਣ ਨੂੰ ਬਚਾਉਣ ਲਈ ਬੱਚਿਆਂ ਵਲੋਂ ਭਾਂਤ-ਸੁਭਾਂਤੇ ਪੋਦੇ ਲਗਾਏ ਗਏ।(ਸੀ.ਡੀ ਕੰਨਸਲਟੈਂਟ)
ਨੇਹਾ ਵਲੋਂ ਸਾਰੇ ਆਏ ਹੋਏ ਵਿੱਦਿਆਰਥੀਆਂ ਨੂੰ ਨਸ਼ੇ ਦੀ ਰੋਕਥਾਮ ਅਤੇ ਨਾਰੀ ਸ਼ਕਤੀ ਬਾਰੇ ਜਾਗਰੁਕ
ਕੀਤਾ।ਕੰਪਿਊਟਰ ਐਪਲੀਕੇਸ਼ਨ, ਕਟਿੰਗ-ਟੇਲਰਿੰਗ ਅਤੇ ਬਿਉਟੀਸ਼ਨ ਦੀਆਂ ਲੜਕੀਆਂ ਵਲੋਂ ਆਪਣੇ ਕੀਤੇ ਕੰਮਾਂ ਦੀ
ਨੁਮਾਇਸ਼ ਲਗਾਈ ਗਈ।ਇਸ ਮੁਬਾਰਕ ਮੋਕੇ ਤੇ ਜਿਥੇ ਵਿਦਿਆਰਥਿਆਂ ਨੇ ਆਪਣੇ ਹੁਨਰ ਦਾ ਮੁਜ੍ਹਾਰਾ ਕੀਤਾ ਉਥੇ
ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ।ਬੱਚਿਆ ਨੇ ਨਸ਼ਿਆਂ ਦੀ ਰੋਕ ਥਾਮ,ਭਰੂਨ ਹੱਤਿਆ, ਭ੍ਰਿਸ਼ਟਾਚਾਰ ਅਤੇ ਸਵੱਛ
ਭਾਰਤ ਅਤੇ ਤੰਦਰੁਸਤ ਭਾਰਤ ਅਭਿਆਨ ਤੇ ਸੈਮੀਨਾਰ ਵੀ ਦਿੱਤੇ।ਸੀ.ਡੀ.ਟੀ.ਪੀ ਵਿਭਾਗ ਵਲੋਂ ਤਕਨੀਕੀ ਪ੍ਰਦਰਸ਼ਨੀਆਂ ਮੇਲੇ ਦੀ
ਖਿੱਚ ਦਾ ਕੇਂਦਰ ਬਣੀਆਂ ਰਹੀਆਂ।ਲੋਕਾਂ ਨੂੰ ਜਾਗਰੂਕ ਕਰਨ ਲਈ “ਕੁਦਰਤ ਦੀ ਸੁੰਦਰਤਾ”,“ਉਰਜਾ ਦੀ ਬੱਚਤ”,“ਨਸ਼ਿਆਂ ਦੀ
ਰੋਕ ਥਾਮ”,“ਸਵੱਛ ਭਾਰਤ ਅਭਿਆਨ” ਅਤੇ “ਤੰਦਰੁਸਤ ਭਾਰਤ ਅਭਿਆਨ” ਸੰਬਧੀ ਰੰਗੀਨ ਇਸ਼ਤਿਹਾਰ ਜਾਰੀ ਕੀਤੇ ਗਏ।ਜਿਥੇ
ਅੱਬਲ ਰਹਿਣ ਵਾਲੇ ਵਿਦਿਆਰਥਿਆਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਆਪਣਾ ਕੋਰਸ ਪੂਰਾ ਕਰਨ ਵਾਲੇ 49
ਵਿਦਿਆਰਥਿਆਂ ਨੂੰ ਸ੍ਰਟੀਫਿਕੇਟ ਵੰਡੇ ਗਏ ਤਾਂਕਿ ਉਹ ਆਪਣਾ ਰੋਜਗਾਰ ਪ੍ਰਾਪਤ ਕਰਕੇ ਜਾਂ ਸਵੈ-ਰੋਜਗਾਰ ਬਨਕੇ ਪੈਰਾਂ
ਤੇ ਖੜ ਸਕਣ।ਜਿੱਥੇ ਲੋੜਵੰਦ ਬੱਚਿਆ ਨੂੰ ਕੰਨਿਆ ਸਿੱਖਿਆ ਪ੍ਰਸਾਰ ਸੰਗਠਨ ਵਲੋਂ 15 ਸਲਾਈ ਮਸ਼ੀਨਾ ਦਿੱਤੀਆਂ
ਗਈਆਂ ਉੱਥੇ ਲੋੜਵੰਦ ਪ੍ਰੀਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ।ਪ੍ਰਸਾਰ ਕੇਦਰ ਵਲੋਂ ਵੱਖ-ਵੱਖ ਟਰੇਡਾਂ ਦੇ ਮੈਡਮ
ਵੰਦਨਾ, ਬਲਜੀਤ ਕੋਰ ਅਤੇ ਦੀਵਾਕਸ਼ੀ ਸ਼ਾਮਿਲ ਸਨ।ਮਾਨਯੋਗ ਪ੍ਰਧਾਨ ਸ਼੍ਰੀ ਐਸ.ਐਸ. ਚੋਹਾਨ ਜੀ ਨੇ ਕੈਂਪ ਵਿੱਚ ਆਏ
ਹੋਏ ਸਾਰੇ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਮ੍ਰਿਤੀ ਚਿੰਨ੍ਹ ਦਿੰਦੇ ਹੋਏ ਤਹਿ ਦਿਲ ਤੋਂ ਧੰਨਵਾਦ ਕੀਤਾ।ਜਿਥੇ
ਰਮਨਪ੍ਰੀਤ ਅਤੇ ਕਿਰਨ ਵਿਦਿਆਰਥਣਾਂ ਨੇ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ ਓੁਥੇ ਇਹ ਤਕਨੀਕੀ ਮੇਲਾ ਸਭਨਾਂ ਦੇ
ਦਿਲਾਂ ਵਿੱਚ ਅਮਿੱਟ ਛਾਪ ਛੱਡ ਗਿਆ।