ਜਲੰਧਰ: ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ
ਸਿੱਖਿਆ ਰਾਹੀ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ.
ਸਕੀਮ ਦੇ ਜਾਗਰੂਕ ਪੱਖ ਨੂੂੰ ਉਜਾਗਰ ਕਰਨ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ
ਸਰਪ੍ਰਸਤੀ ਹੇਠ ਅਤੇ ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ ਦੇ ਅਥਾਹ ਯਤਨਾਂ
ਸਦਕਾ “ਰੈਡ ਰਿਬੱਨ ਕਲੱਬ” ਦੇ ਸਹਿਯੋਗ ਨਾਲ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ
ਸੀ.ਡੀ.ਟੀ.ਪੀ. ਵਿਭਾਗ ਨੇ ਵਿਦਿਆਰਥੀਆਂ ਨੂੰ ਕੋਰੋਨਾ ਸੰਬਧੀ ਜਾਗਰੁਕ ਕਰਨ ਲਈ ਇਕ
ਸੈਮੀਨਾਰ ਆਯੋਜਿਤ ਕੀਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ, ਕਸ਼ਮੀਰ ਕੁਮਾਰ, ਸੰਦੀਪ
ਸ਼ਰਮਾ ਅਤੇ ਪੰਕਜ ਗੁਪਤਾ ਨੇ ਆਏ ਹੋਏ ਮਹਿਮਾਨਾ ਦਾ ਫੁੱਲਾਂ ਦੇ ਗੁਲਦਸਤਿਆਂ
ਨਾਲ ਸਵਾਗਤ ਕੀਤਾ।ਇਸ ਸੈਂਮੀਨਾਰ ਨੂੰ ਡਾ. ਗੁਰਿੰਦਰ ਕੌਰ ਚਾਵਲਾ (ਸਿਵਲ ਸਰਜਨ) ਜਲੰਧਰ
ਦੇ ਦਿਸ਼ਾ-ਨਿਰਦੇਸ਼ਾ ਅਨੁੰਸਾਰ ਡਾ.ਸਤੀਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਸੰਬੋਧਨ
ਕੀਤਾ।ਉਨ੍ਹਾਂ ਨੇ ਇਸ ਲਾ-ਇਲਾਜ ਬਿਮਾਰੀ ਦੇ ਵਾਇਰਸ ਤੋਂ ਬਚਣ ਲਈ ਵਿਦਿਆਰਥੀਆਂ
ਨੂੰ ਜਾਗਰੁਕ ਕਰਦਿਆਂ ਕਈ ਸਾਵਧਾਨੀਆਂ ਅਤੇ ਉਪਾਅ ਦੱਸੇ।ਉਨ੍ਹਾਂ ਨੇ ਕਿਹਾ ਕਿ
ਇਸ ਵਾਇਰਸ ਤੋਂ ਡਰਨ ਦੀ ਲੋੜ ਨਹੀਂ,ਪਰ ਜੇਕਰ ਕੋਈ ਸ਼ੱਕੀ ਕੇਸ ਨਜਰ ਆਉਦਾ ਹੈ ਤਾਂ
ਉਸਦੀ ਤੁਰੰਤ ਸੂਚਨਾਂ ਸਿਹਤ ਵਿਭਾਗ ਨੂੰ ਦਿੱਤੀ ਜਾਵੇ।ਇਸ ਮੋਂਕੇ ਤੇ ਸੀ.ਡੀ.ਟੀ.ਪੀ
ਵਿਭਾਗ ਵਲੋਂ ਜਾਗਰੁਕਤਾ ਸਬੰਧੀ ਇੱਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ।ਇਸ
ਸੈਮੀਨਾਰ ਵਿੱਚ ਕਈ ਪੱਤਰਕਾਰ ਉਚੇਚੇ ਤੋਰ ਤੇ ਪਹੁੱਚੇ।ਕਾਲਜ ਦੀ ਤਰਫੋਂ ਸ਼੍ਰੀ ਗੋਰਵ
ਸ਼ਰਮਾ, ਕਰਨ ਇੰਦਰ ਸਿੰਘ , ਰੁਪਿੰਦਰ ਕੋਰ , ਨੇਹਾ , ਅਖਿਲ ਭਾਟੀਆ ਅਤੇ ਹੋਰ ਮੋਜੂਦ
ਸਨ।ਇਹ ਸੈਮੀਨਾਰ ਅੱਜ ਦੇ ਭੱਖਦੇ ਮੁੱਦੇ ‘ਕੋਰੋਨਾ ਵਾਇਰਸ’ ਤੋ ਬਚਾਅ ਲਈ ਬਹੁਤ
ਸਹਾਇਕ ਸਿੰਧ ਹੋਇਆ।