ਜਲੰਧਰ : ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ
ਅਗਵਾਈ ਵਿੱਚ ਪ੍ਰੋ. ਕਸ਼ਮੀਰ ਕੁਮਾਰ (ਨੋਡਲ ਅਫ਼ਸਰ) ਦੇ ਅਥਾਹ ਯਤਨਾਂ
ਸਦਕਾ ਅੱਜ ਮਿੱਤੀ 14-03-2020 (ਸ਼ਨੀਵਾਰ) ਨੂੰ ਮੇਹਰ ਚੰਦ
ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਪੰਜਾਬ ਸਰਕਾਰ ਦੇ ਬਡੀ ਪ੍ਰੋਗਰਾਮ
ਤਹਿੱਤ ਅੱਜ ਡਰੱਗ ਮੋਨੀਟ੍ਰਿੰਗ ਕਮੇਟੀ ਦੀ ਪਹਿਲੀ ਮੀਟਿੰਗ ਹੋਈ।ਇਸ
ਮਿਟਿੰਗ ਦਾ ਮੁੱਖ ਮੰਤਵ ਸਕੂਲਾਂ ਅਤੇ ਕਾਲਜਾਂ ਦੇ
ਵਿੱਦਿਆਰਥੀਆਂ ਅੰਦਰ ਨਸ਼ੇ ਦੀ ਵਰਤੋਂ ਤੋ ਰੋਕ ਲਗਾੳਣ ਲਈ ਜਨਤਕ
ਜਾਗਰੁਕਤਾ ਰਾਹੀਂ ਲਾਗੂ ਕਰਨਾ ਹੈ ।ਜਿਸ ਦਾ ਥੀਮ ਨਸ਼ਿਆ ਤੋਂ
ਅਜਾਦੀ ਹੈ। ਅੱਜ ਇਸ ਮਿਟਿੰਗ ਵਿੱਚ ਲੱਗ-ਭੱਗ 40 ਕਮੇਟੀੇ ਮੈਬਰਾਂ
ਅਤੇ ਮਾਪਿਆਂ ਨੇ ਭਾਗ ਲਿਆ । ਇਸ ਵਿੱਚ ਭਾਨੂ ਪ੍ਰਾਤਾਪ
ਠਾਕੁਰ (ਡਿਪਟੀ ਨੋਡਲ ਅਫ਼ਸਰ) ਵਲੌਂ ਇਕ ਸੈਮੀਨਾਰ ਆਯੋਜਿਤ ਕੀਤਾ
ਗਿਆ ।ਮੀਟਿੰਗ ਦੌਰਾਨ ਨਸ਼ੇਬਾਜ ਵਿੱਦਿਆਰਥੀਆਂ ਦੇ ਲੱਛਣ ਅਤੇ
ਤਬਦੀਲੀਆਂ ਨੋਟ ਕਰਕੇ ਅਪਸੀ ਸਹਿਯੋਗ ਨਾਲ ਉਨ੍ਹਾਂ ਦਾ ਸੰਭਵ ਹੱਲ
ਲੱਭਣ ਦੀ ਗੱਲ ਹੋਈ ।ਇਸ ਵਿੱਚ ਪ੍ਰਸ਼ਾਸਨ, ਸਾਰੇ ਬਡੀ ਗਰੁੱਪਾ , ਅਫਸਰਾਂ,
ਅਮਲਾ ਅਤੇ ਮਾਪਿਆਂ ਨੂੰ ਅਪਣੀ- ਅਪਣੀ ਭੂਮਿਕਾ ਨਿਭਾਉਣ ਦੀ
ਅਪੀਲ ਕੀਤੀ ਗਈ।ਇੰਟ੍ਰਨਲ ਕੋਆਰਡੀਨੇਟ੍ਰ (ਸੀ.ਡੀ.ਟੀ.ਪੀ. ਵਿਭਾਗ) ਪ੍ਰੋ.
ਕਸ਼ਮੀਰ ਕੁਮਾਰ (ਨੋਡਲ ਅਫ਼ਸਰ) ਵਲੋਂ “ਸਹਿਯੋਗ ਦੀ ਸ਼ਕਤੀ, ਨਸ਼ੇ ਤੌਂ
ਮੁਕਤੀ” ਨੂੰ ਦਰਸਾਉਂਦਾ ਹੋਇਆ ਇੱਕ ਰੰਗੀਨ ਇਸ਼ਤਿਹਾਰ ਜਾਰੀ
ਕੀਤਾ ਗਿਆ।ਜਿੱਥੇ ਮੈਡਮ ਮੰਜੁ ਮਨਚੰਦਾ ਨੇ ਆਏ ਹੋਏ ਸਾਰੇ
ਮਾਪਿਆਂ ਦਾ ਧੰਨਵਾਦ ਕੀਤਾ ਉੱਥ ਸਾਰੇ ਮੈਬਰਾਂ ਨੇ
ਵਿੱਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਹ ਮੀਟਿੰਗ ਅਜੋਕੇ ਸਮੇਂ
ਦੀ ਲੋੜ ਦੱਸੀ।