
ਪੰਜਾਬ ਦੇ ਮੁੱਖ ਚੋਣ ਅਫ਼ਸਰ ਜੀ ਦੇ ਹੁਕਮਾਂ ਅਨੁਸਾਰ ਅਤੇ ਜਲੰਧਰ ਸ਼ਹਿਰ ਦੇ ਡਿਪਟੀ ਕਮੀਸ਼ਨਰ ਘਨਸ਼ਿਆਮ ਥੋਰੀ ਦੀ ਨਿਗਰਾਨੀ ਹੇਠ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਵਲੋਂ ਪ੍ਰੋ. ਕਸ਼ਮੀਰ ਕੁਮਾਰ (ਨੋਡਲ ਅਫ਼ਸਰ) ਦੀ ਯੋਗ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਵਿੱਚ ਯੁਵਰਾਜ ਸਿੰਘ ਵਿਦਿਆਰਥੀ ਇਲੈਕਟ੍ਰੀਕਲ ਅਤੇ ਰੈਂਸੀ ਵਿਦਿਆਰਥਣ ਕੰਪਿਊਟਰ ਸਾਇੰਸ ਨੂੰ ਕੈਂਪਸ ਅਬਂੈਸਡਰ ਬਣਾਇਆ ਗਿਆ।ਇਸ ਟੀਮ ਦੀ ਅਗਵਾਈ ਵਿੱਚ ਸੀ.ਡੀ.ਟੀ.ਪੀ. ਵਿਭਾਗ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।16 ਫ਼ਰਵਰੀ ਤੋਂ 15 ਮਾਰਚ 2021 ਤੱਕ “ਇਲੈਕਸ਼ਨ ਹੀਰੋ ਮੁਹਿੰਮ” ਚਲਾਈ ਗਈ।ਇਸ ਦੋਰਾਨ ਕਾਲਜ ਵਿੱਚ ਕਈ ਸੈਂਮੀਨਾਰ , ਵੈਬੀਨਾਰ ਅਤੇ ਵੱਖ–ਵੱਖ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ।ਕੈਂਪਸ ਅਬਂੈਸਡਰਾ ਦੀ ਟੀਮ ਨੇ 18 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਆਪਣੀ ਵੋਟ ਬਣਾਉਣ ਵਾਸਤੇ ਪ੍ਰੇਰਿਆ ਅਤੇ ਇਲੈਕਟ੍ਰੋਨਿੰਕ ਇਲੈਕਟ੍ਰੋਲ ਫੋਟੋ ਅਡਟੀਂਫਿਕੈਸ਼ਨ ਕਾਰਡ ਰਜਿਸਟੈ੍ਰਸ਼ਨ ਅਤੇ ਡਾਉਨਲੋਡ ਕਰਨ ਦੀ ਲੋੜੀਦੀਂ ਜਾਣਕਾਰੀ ਦਿੱਤੀ। ਦੋਹਾਂ ਨੇ ਮਿਲ ਕੇ ਇੱਕ ਟੀਮ ਦੇ ਰੂਪ ਵਿੱਚ 306 ਈ-ਐਪਿਕ ਡਾਉਨਲੋਡ ਕਰਵਾਏ। ਇਸ ਸਾਰੀ ਪ੍ਰਕਿਰਆ ਦੀ ਰਿਪ੍ਰੋਟ ਮਾਣਯੋਗ ਡਿਪਟੀ ਕਮੀਸ਼ਨਰ ਕਮ ਜਿਲ੍ਹਾ ਇਲੈਕਸ਼ਨ ਅਫ਼ਸਰ ਜਲੰਧਰ ਜੀ ਨੂੰ ਭੇਜੀ ਗਈ।ਵਿਦਿਆਰਥੀਆਂ ਦੇ ਕਾਰੁਜਗਾਰੀ ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਇਸ ਦੀ ਸਿਫ਼ਾਰਸ਼ ਮਾਣਯੋਗ ਮੁੱਖ ਚੋਣ ਅਫ਼ਸਰ ਪੰਜਾਬ ਜੀ ਨੂੰ ਕੀਤੀ।ਪੂਰੇ ਪੰਜਾਬ ਦੇ ਅੰਕੜੇ ਦੇਖਦਿਆਂ ਯੁਵਰਾਜ ਸਿੰਘ ਅਤੇ ਮਿਸ ਰੈਂਸੀ ਦੀ ਟੀਮ ਨੂੰ ਪਹਿਲੇ ਇਲੈਕਸ਼ਨ ਸਟਾਰ ਦੇ ਅਹੁਦੇ ਨਾਲ ਨਿਵਾਜਿਆ ਗਿਆ। ਇਸ ਨਾਲ ਕਾਲਜ ਦੇ ਸਾਰੇ ਸਟਾਫ਼ ਮੈਂਬਰਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਮਾਣਯੋਗ ਪ੍ਰਿੰਸੀਪਲ ਸਾਹਿਬ ਨੇ ਖੁਸ਼ੀ ਪ੍ਰਗਟ ਕਰਦਿਆਂ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਵਿੱਚ ਕੰਮ ਕਰਨ ਦਾ ਜਜਬਾ ਪੈਦਾ ਹੋਵੇਗਾ ਉੱਥੇ ਉਨ੍ਹਾਂ ਵਿੱਚ ਅੱਗੇ ਵਧਣ ਦਾ ਜਨੂੰਨ ਪ੍ਰਗਟ ਹੋਵੇਗਾ।ਉਨ੍ਹਾਂ ਡਿਪਟੀ ਕਮੀਸ਼ਨਰ ਜਲੰਧਰ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਜੀ ਦਾ ਤਹਿਦਿਲੋ ਧੰਨਵਾਦ ਕੀਤਾ।ਉਹਨਾਂ ਪਿਹਲੇ ਇਲੈਕਸ਼ਨ ਸਟਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਨੋਡਲ ਅਫ਼ਸਰ ਸ਼੍ਰੀ ਕਸ਼ਮੀਰ ਕੁਮਾਰ ਤੇ ਉਨ੍ਹਾਂ ਦੀ ਟੀਮ ਦੇ ਸਟਾਫ਼ ਮੈਬਰਾ ਮਿਸ ਨੇਹਾ ਅਤੇ ਅਖਿਲ ਭਾਟੀਆ ਨੂੰ ਵਧਾਈ ਦਿੱਤੀ।