ਜਲੰਧਰ : ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਨੂੰ ਪੇਂਡੂ ਖੇਤਰਾਂ, ਘੱਟ
ਪੜ੍ਹੇ ਲਿਖੇ, ਗਰੀਬ, ਅਪੰਗ, ਕੈਦੀ, ਟੱਪਰੀਵਾਸਾਂ, ਲੋੜਬੰਦ ਅਤੇ ਬੇਰੋਜਗਾਰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ
ਜਾ ਰਹੀ ਸੀ.ਡੀ.ਟੀ.ਪੀ. ਸਕੀਮ ਤਹਿਤ ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪਸਾਰ ਕੇਂਦਰ
ਪਿੰਡ ਕਿਸ਼ਨਗੜ੍ਹ-ਭੋਗਪੁਰ (ਜਲੰਧਰ) ਵਿਖੇ ਮਾਨਯੋਗ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਦੀ ਅਗਵਾਈ ਵਿੱਚ ਮਿੱਤੀ 9
ਤੋਂ 11 ਅਕਤੂਬਰ, 2019. ਤੱਕ ਇਕ ਤਿੰਨ ਰੋਜਾ ਤਕਨੀਕੀ ਮੇਲੇ ਦਾ ਆਯੋਜਨ ਕੀਤਾ ਗਿਆ।ਮਾਣਯੋਗ ਕੌਂਸਲਰ
(ਭੋਗਪੁਰ) ਸ਼੍ਰੀ ਸਚਦੇਵ ਅਟਵਾਲ ਮੁੱਖ ਮਹਿਮਾਨ ਸਨ।ਫੁਲਾਂ ਦਾ ਗੁੱਲਦਸਤਿਆ ਨਾਲ ਉਹਨਾਂ ਦਾ ਸਵਾਗਤ ਕਰਦੇ
ਹੋਏ ਮੇਲੇ ਦਾ ਸ਼ੁੱਭ ਆਰੰਭ ਕੀਤਾ ਗਿਆ।ਜਿੱਥੇ ਸ਼੍ਰੀ ਕਸ਼ਮੀਰ ਕੁਮਾਰ ਇੰਟ੍ਰਨਲ ਕੁਆਰਡੀਨੇਟਰ ਵਲੋਂ ਤਕਨੀਕੀ
ਅਤੇ ਕਿੱਤਾ ਮੁੱਖੀ ਸਿੱਖਿਆ ਨਾਲ ਬੱਚਿਆਂ ਨੂੰ ਜੋੜਨ ਦੀ ਗੱਲ ਕੀਤੀ ਗਈ ਉੱਥੇ ਮਾਣਯੋਗ ਪ੍ਰਿੰਸੀਪਲ ਡਾ.
ਜਗਰੂਪ ਸਿੰਘ ਜੀ ਨੇ ਗਰੀਬ ਅਤੇ ਅਪੰਗ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ, ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ
ਤੋਂ ਬਚਣ ਦੀ ਗੱਲ ਕਰਦੇ ਹੋਏ ਆਵਾਜਾਈ ਸੰਬੰਧੀ ਅਨੁਸਾਸ਼ਿਤ ਰਹਿਣ ਦਾ ਸੁਨੇਹਾ ਦਿੱਤਾ।ਮੇਲੇ ਦੌਰਾਨ ਲੋਕਾਂ
ਨੂੰ ਨਾਰੀ ਸ਼ਕਤੀ ਅਤੇ ਨਸ਼ਿਆ ਤੋਂ ਦੂਰ ਰਹਿਣ ਸਬੰਧੀ ਮੈਡਮ ਨੇਹਾ (ਸੀ. ਡੀ. ਕੰਸਲਟੈਂਟ) ਵਲੋਂ ਜਾਗਰੂਕ ਕੀਤਾ
ਗਿਆ। ਸ਼੍ਰੀ ਕਸ਼ਮੀਰ ਕੁਮਾਰ, ਇੰਟ੍ਰਨਲ ਕੁਆਰਡੀਨੇਟਰ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਸੂਰਜੀ-ਊਰਜਾ ਨਾਲ ਚੱਲਣ
ਵਾਲੇ ਉਪਕਰਨਾਂ ਦੀ ਵਰਤੋਂ ਅਤੇ ਬਾਯੋ-ਊਰਜਾ ਨੂੰ ਅਪਣਾਉਣ ਦੀ ਨਸੀਹਤ ਕੀਤੀ ਗਈ ਤਾਂ ਕਿ ਘੱਟ ਤੋਂ ਘੱਟ
ਰਵਾਇਤੀ ਊਰਜਾ ਵਰਤਨ ਨਾਲ ਜਿੱਥੇ ਸਾਡਾ ਆਰਥਿਕ ਬੋਝ ਘਟੇਗਾ ਓਥੇ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਵੀ ਮੱਦਦ
ਮਿਲੇਗੀ।ਵਾਤਾਵਰਣ ਨੂੰ ਬਚਾਉਣ ਲਈ ਬੱਚਿਆਂ ਨੇ ਪੋਂਦੇ ਲਗਾਏੇ ਅਤੇ ੳੇੁਹਨਾ ਦੀ ਸਾਂਭ-ਸੰਭਾਲ ਦਾ ਅਹਿਦ
ਕੀਤਾ।ਸ਼੍ਰੀ ਅਖਿਲ ਭਾਟੀਆ (ਜੂਨੀਅਰ ਕੰਸਲਟਂੈਟ) ਵਲੋਂ ਸਾਰੇ ਆਏ ਹੋਏ ਵਿੱਦਿਆਰਥੀਆਂ ਨੂੰ ਊਰਜਾ ਦੀ
ਬੱਚਤ ਦੇ ਨੁਕਤੇ ਦੱਸੇ ਗਏ ਅਤੇ ਵੱਧ ਤੌ ਵੱਧ ਸੂਰਜੀ ਊਰਜਾ ਦਾ ਪ੍ਰਯੋਗ ਕਰਨ, ਵਾਤਾਵਰਨ ਨੂੰ ਸਾਫ ਸੁਥਰਾ
ਰੱਖਣ ਅਤੇ ਪਾਣੀ ਦੀ ਸੰਭਾਲ ਬਾਰੇ ਜਾਗਰੁਕ ਕੀਤਾ ਗਿਆ।ਬੱਚਿਆ ਨੂੰ ਠੋਸ ਕੂੜੇ ਦੀ ਛਾਂਟੀ ਸਬੰਧੀ ਜਾਣਕਾਰੀ
ਦਿੱਤੀ ਗਈ ਤਾਂਕਿ ਵੱਖ-ਵੱਖ ਭਾਂਤ ਦੇ ਕੂੜੇ ਨੂੰ ਨਜਿੱਠ ਕੇ ਉਪਯੋਗੀ ਬਣਇਆ ਜਾ ਸਕੇ।ਕਟਿੰਗ-ਟੇਲਰਿੰਗ ਅਤੇ
ਬਿਉਟੀਸ਼ਨ ਦੀਆਂ ਲੜਕੀਆਂ ਵਲੋਂ ਆਪਣੇ ਕੀਤੇ ਕੰਮਂਾ ਦੀ ਨੁਮਾਇਸ਼ ਲਗਾਈ ਗਈ।ਇਸ ਮੁਬਾਰਕ ਮੋਕੇ
ਜਿੱਥੇ ਵਿੱਦਿਆਰਥਿਆਂ ਨੇ ਵੱਖ-ਵੱਖ ਮੁੱਦਿਆਂ ਤੇ ਭਾਸ਼ਨ ਦਿੱਤਾ ਉਥੇ ਰੰਗਾ-ਰੰਗ ਪਰੋਗਰਾਮ ਵੀ ਪੇਸ਼
ਕੀਤੇ।ਪੰਜਾਬ ਸਰਕਾਰ ਵਲੋਂ ਨਸ਼ਿਅਂਾ ਵਿਰੁਧ ਸ਼ੁਰੁ ਕੀਤੀ ਗਈ ਮੁਹਿੰਮ ਤਹਿਤ ਬੱਡੀ ਪ੍ਰੋਗਰਾਮ ਅਧੀਨ ਸੈਮੀਨਾਰ
ਕੀਤਾ ਗਿਆ।ਸੀ.ਡੀ.ਟੀ.ਪੀ ਵਿਭਾਗ ਵਲੋਂ “ਸੂਰਜੀ ਊਰਜਾ” ਅਤੇ ਹੋਰ ਲਗਾਈਆਂ ਤਕਨੀਕੀ ਪ੍ਰਦਰਸ਼ਨੀਆਂ ਮੇਲੇ ਦੀ ਖਿੱਚ
ਦਾ ਕੇਂਦਰ ਬਣੀਆਂ ਰਹੀਆਂ।ਲੋਕਾਂ ਨੂੰ ਜਾਗਰੂਕ ਕਰਨ ਲਈ “ਉਰਜਾ ਦੀ ਬੱਚਤ”, “ਉਨਤ ਭਾਰਤ ਅਭਿਆਨ” ਅਤੇ
“ਨਸ਼ਿਆਂ ਦੀ ਰੋਕ ਥਾਮ” ਸੰਭਧੀ ਰੰਗੀਨ ਇਸ਼ਤਿਹਾਰ ਜਾਰੀ ਕੀਤੇ ਗਏ।ਪ੍ਰਸਾਰ ਕੇਦਰ ਵਲੋਂ ਵੱਖ-ਵੱਖ ਟਰੇਡਾਂ ਦੇ
ਮੈਡਮ ਰਜਿੰਦਰ ਕੌਰ,ਮੈਡਮ ਪਰਮਜੀਤ ਕੌਰ,ਕਰਨਜੀਤ ਕੌਰ, ਮੰਨਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਵੰਦਨਾ ਦੇ ਸਹਿਯੋਗ
ਨਾਲ ਕੰਪਿਊਟਰ ਰਿਪੇਅਰ, ਸਿਲਾਈ ਕਢਾਈ, ਬਿਉਟਿਸ਼ਨ ਤੇ ਇਲੈਕਟ੍ਰੀਕਲ ਉਪਕਰਣਾਂ ਬਾਰੇ ਸਟਾਲ ਲਗਾਏ ਗਏ।ਇਸ ਮੇਲੇ
ਵਿੱਚ ਦੂਰ ਦੁਰਾਡੇ ਤੋਂ ਆਏ ਹੋਏ ਪੱਤਰਕਾਰ, ਪਿੰਡਾਂ ਦੇ ਪੱਤਬੰਤੇਂ, ਸਵੈ ਸੇਵੀ ਸੰਸਥਾਵਾਂ ਦੇ ਮੁੱਖੀ
ਸਾਹਿਬਾਨ, ਲੋਕਾਂ ਦਾ ਇਕੱਠ, ਵੱਖ ਵੱਖ ਪ੍ਰਸਾਰ ਕੇਂਦਰਾਂ ਦਾ ਅਮਲਾ ਮੇਲੇ ਦੀ ਸ਼ੋਭਾ ਵਧਾ ਰਹੇ ਸਨ।ਸ਼੍ਰੀ
ਸੁਖਦੇਵ ਰਾਜ ਜੀ ਕਂੇਦਰ ਇੰਚਾਰਜ ਨੇ ਅੰਤ ਵਿੱਚ ਸਾਰੇ ਕੈਂਪ ਵਿੱਚ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ
ਨੂੰ ਸਮ੍ਰਿਤੀ ਚਿੰਨ੍ਹ ਦਿੰਦੇ ਹੋਏ ਤਹਿ ਦਿਲ ਤੋਂ ਧੰਨਵਾਦ ਕੀਤਾ। ਜਿੱਥੇ ਸ਼੍ਰੀ ਅਖਿਲ ਨੇ ਮੰਚ ਦਾ ਸੰਚਾਲਨ
ਬਾਖੂਬੀ ਨਿਭਾਇਆ ਓਥੇ ਇਹ ਤਕਨੀਕੀ ਮੇਲਾ ਸਭਨਾਂ ਦੇ ਦਿਲਾਂ ਵਿੱਚ ਅਮਿੱਟ ਛਾਪ ਛੱਡ ਗਿਆ।