ਜਲੰਧਰ : ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ
ਸਿੱਖਿਆ ਨੂੰ ਨੋਜਵਾਨਾਂ ਤੱਕ ਪਹੁਚਾਉਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁਕਣ
ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ.
ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ
ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪ੍ਰਸਾਰ ਕੇਂਦਰ ਰਾਜ ਨਗਰ, ਜਲੰਧਰ ਵਿਖੇ ਸਵੈ-
ਸੇਵੀ ਸੰਸਥਾ ‘ਕੰਨਿਅਂਾ ਸਿਕਸ਼ਾ ਪ੍ਰਸਾਰ ਸੰਗਠਨ’ ਦੇ ਸਹਿਯੋਗ ਨਾਲ ਇਕ “ਨਾਰੀ
ਸ਼ਿੰਗ਼ਾਰ” ਪੋ੍ਰਗਰਾਮ ਅਯੋਜਿਤ ਕੀਤਾ ਗਿਆ।ਇਸ ਮੌਕੇ ਤੇ ਸ਼੍ਰੀ ਐਸ.ਐਸ ਚੋਹਾਨ
ਵਿਸ਼ੇਸ਼ ਮਹਿਮਾਨ ਸਨ ਅਤੇ ਸ਼੍ਰੀਮਤੀ ਬਿੰਦੂ, ਸ਼੍ਰੀਮਤੀ ਮੁਕਤੀ (ਕੋਸਮੈਟੌਲਜੀ ਮਾਹਿਰ)
ਵਿਸ਼ੇਸ਼ ਮਹਿਮਾਨ ਸਨ।ਜੇਤੂ ਸਿੱਖਿਆਰਥਣਾਂ ਨੂੰ ਉਤਸ਼ਾਹਿਤ ਕੀਤਾ ਗਿਆ। ਮੈਡਮ
ਵੰਦਨਂਾ ਨੇ ਇਹਨਾਂ ਸਿੱਖਿਆਰਥਣਾਂ ਨੰ ਹਾਰ ਸ਼ਿੰਗਾਰ ਕਰਨ ਦੀ ਟ੍ਰੇਨਿੰਗ ਦਿੱਤੀ।ਇਸ
ਮੋਕੇ ਤੇ ਲਗਭਗ 27 ਲੜਕੀਆਂ ਨੂੰ ਨਹੂੰਆਂ,ਹੱਥਾਂ ਅਤੇ ਵਾਲ੍ਹਾਂ ਦਾ ਸ਼ਿੰਗਾਰ ਕਰਨ
ਦਾ ਹੁਨਰ ਸਿਖਾਇਆ ਗਿਆ ਤਾਂਕਿ ਸਿੱਖਿਆਰਥਣਾਂ ਇਹ ਕਲਾ ਸਿੱਖ ਕੇ ਸਵੈ ਰੋਜਗਾਰ ਬਣ
ਸਕਣ ਅਤੇ ਆਪਣੀ ਜੀਵਕਾ ਕਮ੍ਹਾ ਸਕਣ।ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ
ਮੰਤਰਾਲੇ”ਦੀ ਸਰਵਪੱਖੀ ਸਕੀਮ ਦੇ ਜਾਗਰੂਕ ਪੱਖ ਨੂੰ ਉੱਜਾਗਰ ਕਰਨ ਲਈ ਇਸ ਵਿਸ਼ੇਸ਼
ਮੋਕੇ ਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਨੇ ਲੜਕੀਆਂ ਨੂੰ ਅੱਗੇ ਵਧਣ
ਲਈ ਦਲੇਰ ਹੋਣ ਦਾ ਸੁਨੇਹਾ ਦਿੱਤਾ।ਇਸ ਮੁਕਾਬਲੇ ਵਿੱਚ ਸਿਮਰਨਜੀਤ ਅਤੇ ਸੁੱਖਚੈਨ ਅੱਬਲ
ਰਹੀਆਂ।ਮਨਜੀਤ ਅਤੇ ਪੂਨਮ ਨੇ ਦੂਸਰਾ,ਸੀਮਾ ਦੇਵੀ ਅਤੇ ਰਾਜਵਿੰਦਰ ਕੌਰ ਨੇ ਤੀਸਰਾ
ਸਥਾਨ ਪ੍ਰਾਪਤ ਕੀਤਾ।ਜੇਤੂ ਸਿੱਖਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।ਪ੍ਰਸਾਰ
ਕੇਂਦਰ ਦੇ ਸਮੂਹ ਸਟਾਫ, ਸੀ. ਡੀ. ਟੀ. ਪੀ. ਵਿਭਾਗ ਵਲੋਂ ਨੇਹਾ (ਸੀ. ਡੀ. ਕੰਸਲਟੈਂਟ), ਅਖਿਲ
ਭਾਟੀਆ (ਜੂਨੀਅਰ ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਮੁਕਾਬਲਾ ਸੰਪਨ ਹੋਇਆ।