ਜਲੰਧਰ : ਭਾਰਤ ਸਰਕਾਰ ਦੇ “ਹੁੰਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੋ ਤਕਨੀਕੀ ਸਿੱਖਿਆ ਨੂੰ
ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ
ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ
ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪ੍ਰਸਾਰ ਕੇਂਦਰ ਪਿੰਡ ਕੁੂਪਰ (ਆਦਮਪੁਰ), ਜਲੰਧਰ ਵਿਖੇ
ਨੋਜਵਾਨਾਂ ਵਾਸਤੇ ਕੋਰਸ ਚਲਾਏ ਜਾ ਰਹੇ ਹਨ। ਅੱਜ ਮਿਤੀ 18-06-2019 ਦਿਨ ਮੰਗਲਵਾਰ ਨੂੰ ਕੇਂਦਰ ਵਿਚ
ਇਕ ਪ੍ਰੋਗਰਾਮ ਆਯੋਜਿਤ ਕਰ ਕੇ ਸਿੱਖਿਆਰਥਣਾਂ ਨੂੰ ਸ੍ਰਟੀਫਿਕੇਟ ਵੰਡੇ ਗਏ।ਲੱਗਭਗ 35
ਸਿੱਖਿਆਰਥਣਾਂ ਵੱਲੋ ਸਿਲਾਈ-ਕਢਾਈ ਅਤੇ ਬਿਉਟਿਸ਼ਨ ਦੇ ਕੋਰਸ ਪੂਰੇ ਕੀਤੇ ਗਏ।ਲੋੜਵੰਦ
ਸਿੱਖਿਆਰਥਣਾਂ ਨੂੰ ਸੰਭਾਵੀ ਮੱਦਦ ਵੀ ਦਿੱਤੀ ਗਈ ਤਾਂਕਿ ਉਹ ਆਪਣੀ ਜੀਵਕਾ ਕਮਾ ਸਕਣ।ਇਸ ਮੋਕੇ
ਤੇ ਕੇਂਦਰ ਦੇ ਮੁੱਖੀ ਸ਼੍ਰੀ ਹਰਪ੍ਰੀਤ, ਸਮੂਹ ਸਟਾਫ ਅਤੇ ਹੋਰ ਪੱਤਵੰਤੇ ਮੋਜੂਦ ਸਨ।ਇੰਟ੍ਰਨਲ
ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ ਨੇ ਮੌਜੂਦਾ ਸਮਂੇ ਵਿੱਚ ਲੜਕੀਆਂ ਦੀ ਭੂਮਿਕਾ ਨੂੰ ਅਹਿਮ
ਦਸਦਿਆਂ ਕਿਹਾ ਹੈ ਕਿ ਮੋਜੂਦਾ ਯੁੱਗ ਵਿਚ ਲੜਕੀਆ ਹਰ ਖੇਤਰ ‘ਚ ਅੱਗੇ ਹੋ ਕੋ ਦੇਸ਼ ਅਤੇ ਪਰਿਵਾਰ ਦਾ
ਨਾਂਅ ਰੌਸ਼ਨ ਕਰ ਰਹੀਆਂ ਹਨ।ਉਨ੍ਹਾਂ ਨੇ ਇਸ ਬਿਹਤ੍ਰੀਨ ਸਕੀਮ ਦੀ ਵੇਰਵੇ ਸਹਿਤ ਜਾਣਕਾਰੀ ਦਿੱਤੀ।ਮਾਹੌਲ
ਨੂੰ ਖੁਸ਼ਗਵਾਰ ਬਨਾਉਣ ਲਈ ਸਟਾਫ ਅਤੇ ਸਿੱਖਿਆਰਥਣਾਂ ਵਲੋ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ
ਗਿਆ।ਇਸ ਮੌਕੇ ਤੇ ਮੋਜੂਦ ਮਹਿਮਾਨਾਂ,ਮਾਪਿਆਂ ਅਤੇ ਜੇਂਤੂ ਸਿੱਖਿਆਰਥਣਾਂ ਨੂੰ ਸੰਨਮਾਨਿਤ
ਵੀ ਕੀਤਾ ਗਿਆ।ਸੀ. ਡੀ. ਟੀ. ਪੀ. ਵਿਭਾਗ ਵਲੋਂ ਭਾਨੂੰ ਪ੍ਰਤਾਪ ਠਾਕੂਰ (ਸੀ. ਡੀ. ਕੰਸਲਟੈਂਟ), ਨੇਹਾ
(ਜੂਨੀਅਰ ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਪ੍ਰੋਗਰਾਮ ਸੰਪਨ ਹੋਇਆ।