ਜਲੰਧਰ 19 ਨਵੰਬਰ 2020
ਪੰਜਾਬ ਸਰਕਾਰ ਵਲੋਂ ਖੇਤੀਬਾੜੀ ਦੇ ਨਾਲ ਨਾਲ ਹੋਰ ਸਹਾਇਕ ਧੰਦਿਆਂ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਦੀ ਕੜੀ ਨੂੰ ਅੱਗੇ ਤੋਰਦਿਆਂ ਮੱਛੀ ਪਾਲਣ ਵਿਭਾਗ ਵਲੋਂ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਘੱਟ ਪਾਣੀ ਅਤੇ ਘੱਟ ਜਗ•ਾ ਵਿੱਚ ਮੱਛੀ ਪਾਲਣ ਦੇ ਕਿੱਤੇ ਵੱਲ ਉਤਸ਼ਾਹਿਤ ਕਰਨ ਲਈ ਨਵੀਂ ਪੁਲਾਂਘ ਪੁੱਟੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਜਲੰਧਰ ਸੰਦੀਪ ਵਸ਼ਿਸ਼ਟ ਨੇ ਦੱਸਿਆ ਕਿ ਬਾਉਫਲਾਕ ਅਤੇ ਰਾਸ ਤਕਨੀਕੀ ਨਾਲ ਘੱਟ ਪਾਣੀ ਅਤੇ ਘੱਟ ਜਗ•ਾ ਵਿੱਚ ਮੱਛੀ ਪਾਲਣ ਦਾ ਕਿੱਤਾ ਅਪਣਾਇਆ ਜਾ ਸਕਦਾ ਹੈ ਜਿਸ ਤਹਿਤ ਲਾਗਤ ਵੀ ਘੱਟ ਆਉਂਦੀ ਹੈ ਅਤੇ ਮੁਨਾਫ਼ਾ ਵੀ ਜ਼ਿਆਦਾ ਹੁੰਦਾ ਹੈ। ਉਨ•ਾ ਦੱਸਿਆ ਕਿ ਬਾਉਫਲਾਕ ਇਕ ਨਵੀਂ ਤਕਨੀਕ ਹੈ ਜਿਸ ਰਾਹੀਂ ਟੈਂਕਾਂ ਵਿੱਚ ਮੱਛੀਆਂ ਪਾਲੀਆਂ ਜਾਂਦੀਆਂ ਹਨ ਅਤੇ ਜੋ ਵੇਸਟ ਟੈਂਕਾਂ ਵਿੱਚ ਮੱਛੀਆਂ ਰਾਹੀਂ ਕੱਢਿਆ ਜਾਂਦਾ ਹੈ ਉਸ ਨੂੰ ਬੈਕਟੀਰੀਆ ਰਾਹੀਂ ਸਾਫ਼ ਕਰਕੇ ਪ੍ਰੋਟੀਨ ਯੁਕਤ ਬਣਾਕੇ ਮੱਛੀਆਂ ਦੇ ਖਾਣ ਲਈ ਤਿਆਰ ਕੀਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਇਸ ਤਕਨੀਕੀ ਨਾਲ ਪਾਣੀ ਅਤੇ ਜਗ•ਾ ਦੀ ਬੱਚਤ ਤਾਂ ਹੁੰਦੀ ਹੀ ਹੈ ਨਾਲ ਹੀ ਮੱਛੀ ਦੀ 1/3 ਫੀਡ ਦੀ ਵੀ ਬੱਚਤ ਹੁੰਦੀ ਹੈ। ਉਨ•ਾਂ ਦੱਸਿਆ ਕਿ ਮੱਛੀ ਜੋ ਖਾਂਦੀ ਹੈ ਉਸਦਾ ਤਕਰੀਬਨ 75 ਫੀਸਦ ਵੇਸਟ ਨੂੰ ਸ਼ੁੱਧ ਕਰਨ ਲਈ ਬਾਉਫਲਾਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਬੈਕਟੀਰੀਆ ਹੁੰਦਾ ਹੈ ਅਤੇ ਇਹ ਵੇਸਟ ਨੂੰ ਪ੍ਰੋਟੀਨ ਵਿੱਚ ਤਬਦੀਲ ਕਰ ਦਿੰਦਾ ਹੈ।
ਸ੍ਰੀ ਵਸ਼ਿਸਟ ਨੇ ਅੱਗੇ ਦੱਸਿਆ ਕਿ ਲਾਕਡਾਊਨ ਦੌਰਾਨ ਮੱਛੀ ਪਾਲਣ ਦੇ ਖੇਤਰ ਵਿੱਚ ਨੀਲੀ ਕ੍ਰਾਂਤੀ ਲਿਆਉਣ ਦੇ ਮੰਤਵ ਤਹਿਤ ਮਤੱਸਆ ਸੰਪਦਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਨੂੰੰ ਸਾਫ਼-ਸੁਥਰੀ ਮੱਛੀ ਮੁਹੱਈਆ ਕਰਵਾਉਣ ਲਈ ਰੈਫਰੀਜਰੇਟਰ ਵੈਨ, ਆਟੋ ਅਤੇ ਸਾਈਕਲ ਆਦਿ ਵੀ ਮੁਹੱਈਆ ਕਰਵਾਏ ਜਾਣਗੇ। ਉਨ•ਾਂ ਦੱਸਿਆ ਕਿ ‘ਪਹਿਲਾਂ ਆਓ, ਪਹਿਲਾਂ ਪਾਓ’ ਤਹਿਤ ਬੈਂਕਾਂ ਵਲੋਂ ਕਰਜ਼ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ‘ਤੇ 40 ਤੋਂ 60 ਫੀਸਦ ਸਬਸਿਡੀ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਮੱਛੀ ਪਾਲਣ ਵੱਲ ਕਿਸਾਨਾਂ ਅਤੇ ਆਮ ਲੋਕਾ ਨੂੰ ਉਤਸ਼ਾਹਿਤ ਕਰਨ ਲਈ ਮੱਛੀ ਪਾਲਕ ਵਿਕਾਸ ਏਜੰਸੀ ਵਲੋਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਜਲੰਧਰ ਦੇ ਦਫ਼ਤਰ ਵਿਖੇ 7 ਤੋਂ 11 ਦਸੰਬਰ 2020, 4 ਤੋਂ 8 ਜਨਵਰੀ 2021, 8 ਤੋਂ 12 ਫਰਵਰੀ 2021 ਅਤੇ 8 ਤੋਂ 12 ਮਾਰਚ 2020 ਤੱਕ ਮੁਫ਼ਤ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨ•ਾਂ ਜ਼ਿਲ•ਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਸਵੈ ਰੋਜ਼ਗਾਰ ਨੂੰ ਅਪਣਾਉਣ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।