ਜਲੰਧਰ :-
ਅੱਜ ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਪ੍ਰਧਾਨ ਸ.ਸੁਖਦੀਪ ਸਿੰਘ ਸੁਕਾਰ ਨੇ ਮੀਡੀਆ ਨਾਲ ਗੱਲਬਾਤ ਕਰ ਦੀਆਂ ਦਸਿਆ ਕਿ ਯੂਥ ਅਕਾਲੀ ਦਲ ਪੰਜਾਬ ਦੀ ਇਕ ਵਿਸ਼ੇਸ਼ ਇਕੱਤਰਤਾ 11 ਤਰੀਕ ਸਵੇਰੇ 11 ਵਜੇ ਗੁਰਦਵਾਰਾ ਗੁਰੂ ਤੇਗ ਬਹਾਦੁਰ ਨਗਰ ਵਿਖੇ ਹੋਵੇਗੀ ਜਿਸ ਵਿਚ ਪੰਜਾਬ ਪ੍ਰਧਾਨ ਸ.ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਸਕੱਤਰ ਜਰਨਲ ਸਰਬਜੋਤ ਸਿੰਘ ਸਾਬੀ ਵਿਸ਼ੇਸ਼ ਤੋਰ ਤੇ ਪਹੁੰਚਣਗੇ ਇਸ ਮੀਟਿੰਗ ਵਿਚ ਦੋਆਬਾ ਦੇ ਸਾਰੇ ਜਿੱਲਾ ਪ੍ਰਧਾਨ, ਮੈਂਬਰ ਕੋਰ ਕਮੇਟੀ ਸਰਕਲ ਪ੍ਰਧਾਨ ਸਾਹਿਬਾਨ ਅਤੇ ਹੋਰ ਅਹੁਦੇਦਾਰ ਸਾਹਿਬਾਨ ਵੀ ਸ਼ਿਰਕਤ ਕਰਨਗੇ
ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਬਿੱਲ ਵਾਪਸ ਲੈਣੇ ਚਾਹੀਦੇ ਹਨ ਅਤੇ ਕਿਸਾਨੀ ਦੇ ਨਾਲ ਖੜ੍ਹਨਾ ਚਾਹੀਦਾ ਹੈ ਪਤਾ ਨਹੀਂ ਕਿਉਂ ਕੇਂਦਰ ਦੀ ਸਰਕਾਰ ਕਿਸਾਨਾਂ ਪ੍ਰਤੀ ਨਾਂਹ ਪੱਖੀ ਵਤੀਰਾ ਅਪਣਾ ਰਹੀ ਹੈ ਉਨ੍ਹਾਂ ਕਿਹਾ ਕਿ ਖੇਤੀ ਦੇ ਫੇਲ੍ਹ ਹੋਣ ਦੇ ਨਾਲ ਮੁਲਕ ਦੀ ਅਰਥ ਵਿਵਸਥਾ ਦੇ ਉੱਤੇ ਮਾੜਾ ਅਸਰ ਪਵੇਗਾ ਕਿਸਾਨ ਛੋਟੇ ਕਾਰੋਬਾਰੀ ਅਤੇ ਦੁਕਾਨਦਾਰ ਵੀ ਪ੍ਰਭਾਵਤ ਹੋਣਗੇ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਲੋਕ ਪੱਖੀ ਫ਼ੈਸਲਾ ਲੈਣਾ ਚਾਹੀਦਾ ਹੈ ਨਾ ਕਿ ਕਾਰਪੋਰੇਟ ਨੂੰ ਬੜਾਵਾ ਦਿੱਤਾ ਜਾਵੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਹੋਈਆਂ ਸ਼ਹਾਦਤਾਂ ਅੱਗੇ ਸਾਡਾ ਸਿਰ ਝੁਕਦਾ ਹੈ ਇਹ ਸ਼ਹਾਦਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਯਾਦ ਰੱਖਣਗੀਆਂ
ਇਸ ਪ੍ਰੋਗਰਾਮ ਦੇ ਵਿਚ ਜਿਥੇ ਆਉਂਦੀਆਂ ਮਿਉਂਸਿਪਲ ਕਮੇਟੀ ਚੋਣਾਂ ਦੀਆਂ ਵਿਚਾਰ ਵਿਟਾਦਰਾਂ ਹੋਣਗੀਆਂ ਉਥੇ ਜਥੇਬੰਦੀ ਸਬੰਧੀ ਵੀ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਕਿਸਾਨੀ ਸੰਘਰਸ਼ ਲਈ ਵੀ ਵਿਚਾਰਾਂ ਕੀਤੀਆਂ ਜਾਣਗੀਆਂ ਸੋ ਸਮੂਹ ਯੂਥ ਨੂੰ ਅਪੀਲ ਹੈ ਕਿ ਆਪਣੇ ਸਾਥੀਆਂ ਸਮੇਤ ਵੱਧ ਤੋਂ ਵੱਧ ਇਕੱਠ ਲੈਕੇ ਪਹੁੰਚੋ ਤਾਂ ਜੋ ਇਸ ਮੀਟਿੰਗ ਨੂੰ ਕਾਮਯਾਬ ਕੀਤਾ ਜਾ ਸਕੇ ਅਤੇ ਇਸ ਗੱਲ ਤੋਂ ਮੁਕਰ ਨਹੀਂ ਕੀਤਾ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਵਿਚ ਲੰਬੇ ਸਮੇ ਤੋਂ ਘੋਟਾਲੇ ਕਰ ਕਰ ਕੇ ਪੰਜਾਬ ਨੂੰ ਖੋਖਲਾ ਕਰ ਦਿਤਾ ਹੈ ਕਾਂਗਰਸ ਵੱਲੋਂ ਵੀ ਕਿਸਾਨਾਂ ਦੇ ਨਾਲ ਵਾਅਦਾ ਕਰ ਕੇ ਅਜੇ ਤਕ ਕਿਸਾਨੀ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ ਨੌਜਵਾਨਾਂ ਦੇ ਨਾਲ ਘਰ ਘਰ ਨੌਕਰੀ ਦੇ ਵਾਅਦੇ ਤੋਂ ਵੀ ਸਰਕਾਰ ਭੱਜ ਚੁੱਕੀ ਹੈ ਗ਼ਰੀਬ ਅਤੇ ਬੇਸਹਾਰਾ ਬਜ਼ੁਰਗਾਂ ਤੋਂ ਪੈਨਸ਼ਨਾਂ ਦੀ ਰਿਕਵਰੀ ਕਰਨਾ ਵੀ ਅਤਿ ਨਿੰਦਣਯੋਗ ਹੈ ਯੂਥ ਅਕਾਲੀ ਦਲ ਕਾਂਗਰਸ ਸਰਕਾvਰ ਦਾ ਨੱਕ ਭੰਨੇਗਾ ਅਤੇ ਆਉਂਦੀਆਂ ਚੋਣਾਂ ਦੇ ਵਿਚ ਵੀ ਯੂਥ ਅਕਾਲੀ ਦਲ ਬਹੁਤ ਵਡਾ ਯੋਗਦਾਨ ਰਹੇਗਾ