ਲੁਧਿਆਣਾ (ਬਿਊਰੋ): ਲੁਧਿਆਣਾ ਦੇ ਹਲਕਾ ਆਤਮ ਨਗਰ ਇਲਾਕੇ ਵਿੱਚ ਯੂਥ ਕਾਂਗਰਸ ਦੀਆਂ ਚੋਣਾਂ ਮੌਕੇ ਹੋ ਰਹੀ ਵੋਟਿੰਗ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ।ਇਹ ਗੋਲੀ ਲਾਪਰਾਂ ਗਰੁੱਪ ਵੱਲੋਂ ਚਲਾਏ ਜਾਣ ਦਾਖਲ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।ਇਹ ਜ਼ਿਕਰਯੋਗ ਹੈ ਕਿ ਸਥਾਨਕ ਮਾਡਲ ਟਾਊਨ ਵਿੱਚ ਸਥਿਤ ਜੰਜ ਘਰ ਵਿੱਚ ਅੱਜ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਰਹੀ ਸੀ । ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਕੜਵਲ ਦੇ ਨਜ਼ਦੀਕੀ ਗੋਪੀ ਕੌਂਸਲਰ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਆਪਣੇ ਸਮਰਥਕਾਂ ਸਹਿਤ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੇ ਮੌਜੂਦ ਪੁਲੀਸ ਨੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਮੌਕੇ ਪੁਲਿਸ ਅਤੇ ਗੋਪੀ ਵਿਚਕਾਰ ਕਾਫੀ ਗਰਮਾ ਗਰਮੀ ਹੋ ਗਈ ਅਤੇ ਪੁਲਿਸ ਨੂੰ ਗੋਪੀ ਕੌਂਸਲਰ ਅਤੇ ਉਸ ਦੇ ਨਾਲ ਆਏ ਸਮਰਥਕਾਂ ਤੇ ਲਾਠੀਚਾਰਜ ਕਰਨਾ ਪਿਆ। ਗੋਪੀ ਕੌਂਸਲਰ ਨੂੰ ਪੁਲਿਸ ਗਲੇ ਤੋਂ ਫੜ ਕੇ ਗੱਡੀ ਵਿਚ ਸੁੱਟ ਕੇ ਲੈ ਗਈ।ਫਿਲਹਾਲ ਇਲਾਕੇ ਵਿੱਚ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ।ਫਿਲਹਾਲ ਪੁਲਿਸ ਨੇ ਇਸ ਸਬੰਧ ਵਿਚ ਕੋਈ ਬਿਆਨ ਨਹੀਂ ਦਿੱਤਾ ਹੈ ।