ਅੰਮ੍ਰਿਤਸਰ : ਸਰਕਾਰੀ ਐਲੀਮੈਂਟਰੀ ਸਮਰਾਟ ਸਕੂਲ ਰਸੂਲਪੁਰ ਰੋਹੀ ਬਲਾਕ ਅੰਮ੍ਰਿਤਸਰ-2 ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੁਧੀਰ ਢੰਡ ਤੇ ਸਮੁੱਚੇ ਸਕੂਲ ਸਟਾਫ਼ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਦੇ ਮਾਤਾ ਜਗੀਰ ਕੌਰ ਨੇ ਬਤੌਰ ਮੁੱਖ ਮਹਿਮਾਨ ਜਦ ਕਿ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਇਸ ਦੌਰਾਨ ਬੋਲਦਿਆਂ ਮਾਤਾ ਜਗੀਰ ਕੌਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਹੈ। ਜਿਸ ਨਾਲ ਬਹੁਤ ਸਾਰੇ ਸਕੂਲਾਂ ਨੂੰ ਹੁਣ ਸਮਾਰਟ ਸਕੂਲ ਦਾ ਦਰਜਾ ਮਿਲ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੀ ਅੰਮ੍ਰਿਤਸਰ ਜਿਲ੍ਹੇ ਅੰਦਰ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਦਿਨ ਰਾਤ ਕੰਮ ਕਰ ਰਹੀ ਹੈ। ਇਸ ਦੌਰਾਨ ਬੋਲਦਿਆਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਰੇਖਾ ਮਹਾਜਨ ਨੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਅੰਦਰ ਪੜ੍ਹਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਅੰਦਰ ਪੜ੍ਹਨਾ ਵੀ ਮਾਣ ਵਾਲੀ ਗੱਲ ਹੈ । ਉਨ੍ਹਾਂ ਸਕੂਲ ਅੰਦਰ ਹੋਏ ਕੰਮ ਤੋਂ ਖੁਸ਼ ਹੁੰਦਿਆਂ ਸਕੂਲ ਸਟਾਫ਼ ਤੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਵੀ ਕੀਤੀ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਦ ਕਿ ਮਿਡਲ ਸਕੂਲ ਦੇ ਮੁੱਖੀ ਕਮਲਜੀਤ ਕੌਰ ਅਤੇ ਅੈਲੀਮੈੰਟਰੀ ਸਕੂਲ ਦੇ ਮੁੱਖੀ ਰਜਵੰਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਤੋਂ ਇਲਾਵਾ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਤ ਵੀ ਕੀਤਾ ।ਇਸ ਮੌਕੇ ਐੱਮ.ਐੱਲ. ਏ. ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਜਸਮੀਤ ਸਿੰਘ ਸੋਢੀ, ਬਲਾਕ ਸਿੱਖਿਆ ਅਫ਼ਸਰ ਸੀ.ਪੀ.ਸ਼ਰਮਾ, ਪ੍ਰਿੰਸੀਪਲ ਰੁਪਿੰਦਰ ਕੌਰ, ਸ਼ੈਲੀ ਮਹਾਜਨ, ਰਮੇਸ਼ ਕੁਮਾਰ, ਓਮ ਪ੍ਰਕਾਸ਼, ਤਜਿੰਦਰ ਸਿੰਘ, ਕਸ਼ਮਤਾ, ਰਿਤੂ ਗੁਪਤਾ, ਰਾਜਵਿੰਦਰ ਕੌਰ, ਰਿੰਪਲ,ਗੁਰਪ੍ਰੀਤ ਕੌਰ, ਰਜੇਸ਼ ਕੁਮਾਰ, ਕੌਸਲਰ ਰਜਿੰਦਰ ਸੈਣੀ ਆਦਿ ਵੀ ਮੌਜੂਦ ਸਨ।