ਜਲੰਧਰ,ਰਾਮਾਮੰਡੀ ਦੇ ਇਲਾਕੇ ਜੋਗਿੰਦਰ ਨਗਰ ਵਿਖੇ ਸ.ਮਹਿੰਦਰਪਾਲ ਸਿੰਘ ਬਿੱਟੂ ਪ੍ਰਧਾਨ ਸ਼ਾਪਕੀਪਰ ਐਸੋਸੀਏਸ਼ਨ ਦੀ ਅਗਵਾਈ ਵਿਚ ਸ.ਕਮਲਜੀਤ ਸਿੰਘ ਭਾਟੀਆ ਦੇ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਵਿੱਚ ਬਤੌਰ ਮੀਤ ਪ੍ਰਧਾਨ ਨਿਯੁਕਤੀ ਕਰਨ ਤੇ ਉਹਨਾਂ ਦਾ ਵਡੇ ਇਕੱਠ ਵਿੱਚ ਸਨਮਾਨ ਕੀਤਾ ਗਿਆ ਤੇ ਕਿਹਾ ਕਿ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਕੇਂਦਰੀ ਹਲਕੇ ਵਿਚ ਸ.ਭਾਟੀਆ ਦੀ ਅਗਵਾਈ ਵਿਚ ਹਲਕੇ ਤੋਂ ਵੱਡੀ ਜਿੱਤ ਹਾਸਲ ਕੀਤੀ ਜਾਵੇਗੀ।ਇਸ ਮੌਕੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹੋਈ ਸ਼ਾਨਦਾਰ ਜਿੱਤ ਤੇ ਲੱਡੂ ਵੰਡੇ ਗਏ ਤੇ ਦਿੱਲੀ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ ਗਈ ਤੇ ਭਾਟੀਆ ਦੀ ਨਿਯੁਕਤੀ ਤੇ ਵੀ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਟਰਾਂਸਪੋਰਟਰ,ਗੁਰਬਚਨ ਸਿੰਘ ਮੱਕੜ,ਜਸਬੀਰ ਸਿੰਘ ਦਕੋਹਾ,ਗੁਰਦੇਵ ਸਿੰਘ ਭਾਟੀਆ, ਗੁਰਦਰਸ਼ਨ ਲਾਲ, ਅਮ੍ਰਿਤਪਾਲ ਸਿੰਘ ਭਾਟੀਆ, ਮਨਪ੍ਰੀਤ ਸਿੰਘ ਭਾਟੀਆ, ਯੋਗੇਸ਼ ਮੱਕੜ,ਕਿਸ਼ਨ ਲਾਲ ਕਾਲਾ,ਮੁਲਖ ਰਾਜ, ਰਾਕੇਸ਼ ਬਿੱਟੂ, ਮਨਪ੍ਰੀਤ ਸਿੰਘ ਸ਼ੇਰਾ,ਅਮਰੀਕ ਸਿੰਘ, ਜਤਿੰਦਰ ਬੱਗਾ,ਪੰਕਜ ਨੰਦਾ,ਸਾਹਿਲ ਨੰਦਾ, ਜਗਦੀਸ਼ ਲਾਡੀ,ਹੁਕਮਪ੍ਰੀਤ ਸਿੰਘ,ਅਭੀਲਾਸ਼ ਸ਼ਰਮਾ, ਤੀਰਥ ਬਾਲੀ, ਸੂਰਜ,ਵਿਕਰਮਜੀਤ ਸਿੰਘ ਔਲਖ,ਜਸਵੀਰ ਸਿੰਘ, ਮੁਨੀਸ਼ ਕੁਮਾਰ, ਸੋਨੂੰ ਅਗਰਵਾਲ, ਭੋਲਾ ਪ੍ਰੀਤਮ ਸਵੀਟਸ,ਰਾਮ ਕੁਮਾਰ ਸ਼ਾਮਲ ਹੋਏ।