ਫਗਵਾੜਾ 24 ਸਤੰਬਰ (ਸ਼ਿਵ ਕੋੜਾ)ਰਾਸ਼ਟਰੀ ਘੱਟ ਗਿਣਤੀ ਆਰਕਸ਼ਨ ਮੋਰਚਾ, ਪੰਜਾਬ ਨੇ ਪੰਜਾਬ ਪ੍ਰਧਾਨ ਸਰਵਰ ਗ਼ੁਲਾਮ ਸੱਬਾ ਦੀ ਅਗਵਾਈ ਵਿਚ ਯੂ ਪੀ ਸਰਕਾਰ ਵੱਲੋਂ ਮੁਸਲਿਮ ਵਿਰੋਧੀ ਕੇਂਦਰ ਸਰਕਾਰ ਦੇ ਕਥਿਤ ੲਜੇਂਡੇ ਤਹਿਤ ਦਾਈ ਏ ਇਸਲਾਮ ਹਜ਼ਰਤ ਮੌਲਾਨਾ ਕਾਲੀਮ ਸਦੀਕੀ ਦੇ ਖ਼ਿਲਾਫ਼ ਦੇਸ਼ ਧਰੋਹ ਦੀ ਝੂਠੀ ਐਫਆਈਆਰ ਦਰਜ਼ ਕਰ ਬਦਨਾਮ ਕਰਨ ਦੇ ਮਾਮਲੇ ਵਿਚ ਭਾਰਤ ਦੇ ਰਾਸ਼ਟਰਪਤੀ ਜੀ ਦੇ ਨਾਮ ਅਤੇ ਪੰਜਾਬ ਵਿਚ ਧਰਮ ਪ੍ਰਚਾਰ ਲਈ ਆਏ ਤਬਲੀਗ਼ੀ ਜਮਾਤ ਦੇ ਲੋਕਾਂ ਤੇ ਗ਼ਲਤ ਦੂਸ਼ਣਬਾਜ਼ੀ ਕਰ ਕੇ ਬਦਨਾਮ ਕਰ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੇ ਮਾਮਲੇ ਵਿਚ ਦੋ ਅਲੱਗ ਅਲੱਗ ਮੰਗ ਪੱਤਰ ਐਸ.ਡੀ.ਐਮ ਫਗਵਾੜਾ ਕੁਲਪ੍ਰੀਤ ਸਿੰਘ ਨੂੰ ਦਿੱਤੇ।ਭਾਰਤ ਦੇ ਰਾਸ਼ਟਰਪਤੀ ਦੇ ਨਾਮ ਦਿੱਤੇ ਮੰਗ ਪੱਤਰ ਵਿਚ ਦੱਸਿਆ ਗਿਆ ਕਿ ਯੂ ਪੀ ਵਿਚ ਰਹਿਣ ਵਾਲੇ ਦਾਈ ਏ ਇਸਲਾਮ ਹਜ਼ਰਤ ਮੌਲਾਨਾ ਕਾਲੀਮ ਸਦੀਕੀ ਸਾਰੇ ਮੁਸਲਿਮ ਭਾਈਚਾਰੇ ਨੂੰ ਆਪਸੀ ਭਾਈਚਾਰੇ ਦਾ ਅਤੇ ਮੁਲਕ ਪ੍ਰਤੀ ਪਿਆਰ ਅਤੇ ਆਪਸੀ ਸਦਭਾਵਨਾ ਦਾ ਸੰਦੇਸ਼ ਦੇ ਆਪਸੀ ਏਕਤਾ ਨੂੰ ਪੱਕਾ ਕਰਨ ਵਿਚ ਸਹਿਯੋਗ ਦੇ ਰਹੇ ਹਨ। ਪਰ ਯੂ ਪੀ ਸਰਕਾਰ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਮੁਸਲਿਮ ਵਿਰੋਧੀ ਏਜ਼ਂਡੇ ਤੇ ਚਲਦੇ ਹੋਏ, ਉਨ੍ਹਾਂ ਨੂੰ ਬਦਨਾਮ ਕਰਨ ਲਈ ਇੱਕ ਮਨਘੜਤ ਦੇਸ਼ ਧਰੋਹ ਦਾ ਝੂਠਾ ਕੇਸ ਦਰਜ਼ ਕਰ ਕੇ ਗਿਰਫਤਾਰ ਕਰ ਲਿਆ। ਜਿਸ ਨਾਲ ਮੁਸਲਿਮ ਭਾਈਚਾਰੇ ਵਿਚ ਕਾਫ਼ੀ ਰੋਸ ਹੈ। ਸਰਵਰ ਗ਼ੁਲਾਮ ਸੱਬਾ ਦੀ ਅਗਵਾਈ ਵਿਚ ਮੁਸਲਿਮ ਭਾਈਚਾਰੇ ਦੇ ਮੋਹਤਬਰਾ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਗ਼ਲਤ ਮਾਮਲੇ ਨੂੰ ਰੱਦ ਕਰ ਮੌਲਾਨਾ ਕਾਲੀਮ ਜੀ ਨੂੰ ਰਿਹਾ ਕਰਨ ਦੀ ਮੰਗ ਕੀਤੀ। ਇਸ ਤਰਾ ਵਫ਼ਦ ਨੇ ਪੰਜਾਬ ਸੰਬੰਧੀ ਮੰਗ ਪੱਤਰ ਦਿੰਦੇ ਕਿਹਾ ਕਿ ਤਬਲੀਗ਼ੀ ਜਮਾਤ ਨੂੰ ਬਿਨਾ ਵਜਾ ਬਦਨਾਮ ਕਰਨ ਲਈ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦਾ ਕਿ ਤਬਲੀਗ਼ੀ ਜਮਾਤ ਤੇ ਨੁਮਾਇੰਦੇ ਹੁਸ਼ਿਆਰਪੁਰ ਜਿਲਾਂ ਦੇ ਮੁਹੱਲਾ ਇਸਲਾਮਾਬਾਦ ਵਾਸੀ ਰਿਆਜ਼ ਅੰਸਾਰੀ ਦੇ ਘਰ ਬੈਠ ਕਰ ਧਾਰਮਿਕ ਵਿਚਾਰਾ ਕਰ ਰਹੇ ਸਨ ਤਾਂ ਕੁੱਝ ਸ਼ਰਾਰਤੀ ਲੋਕਾਂ ਨੇ ਅਪਸ਼ਬਦ ਬੋਲਦੇ ਹੋਏ ਨਾਅਰੇਬਾਜ਼ੀ ਕੀਤੀ ਅਤੇ ਧਰਮ ਪਰਿਵਰਤਨ ਦੇ ਗ਼ਲਤ ਦੋਸ਼ ਲਗਾਏ। ਇਸ ਪ੍ਰਕਾਰ ਦੀ ਇੱਕ ਹੋਰ ਘਟਨਾ ਵਿਚ ਗੜਸੰਕਰ ਦੇ ਪਿੰਡ ਜੀਵਨ ਪੁਰ ਗੁੱਜਰਾਂ ਵਿਚ ਇੱਕ ਪੁਰਾਣੀ ਮਸਜਿਦ ਨੂੰ ਰਿਪੇਅਰ ਕਰਨ ਲੱਗੇ ਤਾਂ ਉੱਥੇ ਵੀ ਕੁੱਝ ਸ਼ਰਾਰਤੀ ਲੋਕਾਂ ਨੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਕਿ ਅਜਿਹੀ ਘਟਨਾ ਦੋਬਾਰਾ ਨਾ ਹੋਵੇ। ਇਸ ਮੌਕੇ ਤੇ ਮੌਲਵੀ ਨਸੀਮ ਅਹਿਮਦ ਕਾਸਮੀ, ਕਾਰੀ ਗਯੁਰ ਅਹਿਮਦ, ਇਮਾਮ ਜ਼ਿਆ ਉਲ ਹੱਕ ਕਾਸਮੀ, ਇਸਲਾਮ ਦੀਨ, ਮੁਹੰਮਦ ਸਦੀਕ, ਮੁਹੰਮਦ ਮੁੰਨਾ, ਜੁਲਫਕਾਰ ਅਲੀ, ਸ਼ਾਹਦੀਨ, ਕਾਰੀ ਖ਼ੁਰਸ਼ੀਦ ਆਲਮ, ਸ਼ੇਰਵਾਨੀ, ਮੁਹੰਮਦ ਆਫ਼ਤਾਬ, ਇਜ਼ਹਾਰ ਆਲਮ, ਮੁਹੰਮਦ ਮੁਰਸ਼ੀਦ, ਸ਼ੌਕਤ ਅਲੀ,ਕਾਰੀ ਸ਼ੌਕੀਨ, ਇਕਬਾਲ ਮੁਹੰਮਦ,ਸਲਾਹੁਦੀਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਫਿਲ ,ਸੁਹੇਲ, ਮੁਹੰਮਦ ਸ਼ਹਾਦਤ ਆਦਿ ਮੌਜੂਦ ਸਨ!