ਫਗਵਾੜਾ 24 ਅਪ੍ਰੈਲ (ਸ਼਼ਿਵ ਕੋੋੜਾ) ਫਗਵਾੜਾ ਵਿਖੇ ਪੱਤਰਕਾਰਾਂ ਦੀ ਇਕ ਬੈਠਕ ਹਰਜੀਤ ਸਿੰਘ ਰਾਮਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਚਾਰਾਂ ਕਰਨ ਉਪਰੰਤ ਸਮੂਹ ਹਾਜਰ ਪੱਤਰਕਾਰਾਂ ਨੇ ਰਿਪੋਰਟਰ ਐਸੋਸੀਏਸ਼ਨ ਦੇ ਗਠਨ ਪ੍ਰਤੀ ਸਹਿਮਤੀ ਪ੍ਰਗਟਾਈ। ਜਿਸ ਤੋਂ ਬਾਅਦ ਸਰਬ ਸੰਮਤੀ ਨਾਲ ਸ੍ਰ. ਹਰਜੀਤ ਸਿੰਘ ਰਾਮਗੜ੍ਹ ਨੂੰ ਚੇਅਰਮੈਨ ਅਤੇ ਦਿਨੇਸ਼ ਸ਼ਰਮਾ ਨੂੰ ਪ੍ਰਧਾਨਗੀ ਦੀ ਜਿੰਮੇਵਾਰੀ ਦਿੱਤੀ ਗਈ। ਦਿਨੇਸ਼ ਸ਼ਰਮਾ ਨੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪੱਤਰਕਾਰਤਾ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਨਾਲ ਰਾਬਤਾ ਕਰਕੇ ਹਲ ਕਰਵਾਉਣ ਦਾ ਹਰ ਸੰਭਵ ਯਤਨ ਕਰਨਗੇ। ਉਹਨਾਂ ਸਾਰਿਆਂ ਦੀ ਸਹਿਮਤੀ ਨਾਲ ਆਪਣੀ ਕਾਰਜਾਕਾਰਣੀ ਦਾ ਐਲਾਨ ਕਰਦਿਆਂ ਵਿਨੋਦ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਪਿ੍ਰਤਪਾਲ ਢੀਂਗਰਾ ਨੂੰ ਮੀਤ ਪ੍ਰਧਾਨ, ਸ਼ਰਨਜੀਤ ਸਿੰਘ ਸੋਨੀ ਨੂੰ ਜਨਰਲ ਸਕੱਤਰ, ਵਿਜੇ ਸੋਨੀ ਨੂੰ ਸਹਿ ਸਕੱਤਰ, ਅਮਰੀਕ ਖੁਰਮਪੁਰ ਨੂੰ ਕੈਸ਼ੀਅਰ, ਅਰੁਣ ਕੁਮਾਰ ਨੂੰ ਪ੍ਰਚਾਰ ਸਕੱਤਰ, ਨਵੀਨ ਕੁਮਾਰ ਨੂੰ ਸਲਾਹਕਾਰ ਵਜੋਂ ਸ਼ਾਮਲ ਕੀਤਾ। ਕਾਰਜਕਾਰੀ ਮੈਂਬਰਾਂ ਦੇ ਤੌਰ ਤੇ ਪ੍ਰਵੀਨ ਕੁਮਾਰ ਬੋਬੀ, ਕਿਰਪਾਲ ਸਿੰਘ ਮਾਈਓਪੱਟੀ, ਗੁਰਮੁਖ ਸਿੰਘ, ਸਤਿਅਮ ਸੋਨਕਰ, ਵਿਨਾਇਕ ਪਰਾਸ਼ਰ, ਹਨੀ ਸੁਨੇਜਾ, ਪਰਮਜੀਤ ਰਾਏ, ਰਸ਼ਪਾਲ ਸਿੰਘ, ਕਪਿਲ ਸਹਿਗਲ, ਰਾਜੇਸ਼ ਕੁਮਾਰ ਤੇ ਅਜੇ ਕੋਛੜ ਨੂੰ ਚੁਣਿਆ ਗਿਆ। ਸਮੂਹ ਅਹੁਦੇਦਾਰਾਂ ਦੀ ਚੋਣ ਦਾ ਪੱਤਰਕਾਰ ਭਾਈਚਾਰੇ ਨੇ ਸਵਾਗਤ ਕਰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।