*ਬੇਰੁਜ਼ਗਾਰ ਬੀਐੱਡ ਟੈੱਟ ਪਾਸ ਯੂਨੀਅਨ ਦੀਆਂ ਮੰਗਾਂ :-*

 

1.ਨਵੀਂ ਆਉਣ ਵਾਲੀ ਭਰਤੀ ਵਿਚ ਸਮਾਜਿਕ ਸਿੱਖਿਆ ਦੇ ਘੱਟੋ ਘੱਟ 3000,ਪੰਜਾਬੀ ਦੀਆਂ 3000 ਅਤੇ ਹਿੰਦੀ ਦੀਆਂ 3000 ਵਿਸ਼ਿਆਂ ਦੀਆਂ ਅਸਾਮੀਆਂ ਦਿੱਤੀਆਂ ਜਾਣ।

 

2. ਬਾਹਰੀ ਰਾਜਾਂ ਦੇ ਬਿਨੈਕਾਰਾਂ ਲਈ ਦਸਵੀਂ ਅਤੇ ਬਾਰ੍ਹਵੀਂ ਕਲਾਸ ਨੂੰ ਪੰਜਾਬ ਰਾਜ ਵਿੱਚੋਂ ਪਾਸ ਹੋਣਾ ਲਾਜ਼ਮੀ ਕੀਤਾ ਜਾਵੇ ।

 

3. ਸਰਕਾਰੀ ਸਕੂਲਾਂ ਵਿੱਚ ਸਮਾਜਿਕ ਸਿੱਖਿਆ ਦੀ ਪੋਸਟ ਤੇ ਅੰਗਰੇਜ਼ੀ ਦੇ ਅਧਿਆਪਕਾਂ ਦੀ ਨਿਯੁਕਤੀ ਨਾ ਕੀਤੀ ਜਾਵੇ।

 

4. 55% ਦੀ ਸ਼ਰਤ ਪੂਰਨ ਤੌਰ ਤੇ ਖਤਮ ਕੀਤੀ ਜਾਵੇ।

 

5.ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਭਰਤੀ ਨਾ ਆਉਣ ਕਾਰਨ ਬਹੁ ਗਿਣਤੀ ਵਿਦਿਆਰਥੀ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ।

 

6. ਸਮਾਜਿਕ ਸਿੱਖਿਆ ਦਾ ਸਬਜੈਕਟ ਕੰਬੀਨੇਸ਼ਨ NCTE ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਰੱਖਿਆ ਜਾਵੇ ਬਾਹਰ ਕੀਤੇ ਵਿਸ਼ੇ ਜਿਵੇਂ ਰੀਲੀਜਨ ਸਟੱਡੀਜ਼ , ਡਿਫੈਂਸ ਸਟੱਡੀਜ਼ ਪਬਲਿਕ ਵਰਕ ਅਤੇ ਐਜੂਕੇਸ਼ਨ ਵਿਸ਼ੇ ਨੂੰ ਦੁਬਾਰਾ ਸ਼ਾਮਲ ਕੀਤਾ ਜਾਵੇ।

 

7.ਮਾਸਟਰ ਕੇਡਰ ਦੀ ਆਉਣ ਵਾਲੀ ਭਰਤੀ ਵਿਚ ਅਤੇ ਪ੍ਰਮੋਸ਼ਨਜ਼ ਕਰਨ ਦੌਰਾਨ ਕਿਸੇ ਵੀ ਉਮੀਦਵਾਰ ਨੂੰ PSTET -2 ਤੋਂ ਛੋਟ ਨਾ ਦਿੱਤੀ ਜਾਵੇ।

 

8. ਮਿਡਲ ਸਕੂਲਾਂ ਦੀਆਂ ਅਸਾਮੀਆਂ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਦੇਣ ਦੀ ਬਜਾਏ ਵੱਖਰੇ ਤੌਰ ਤੇ ਮਿਡਲ ਸਕੂਲਾਂ ਨੂੰ ਹੀ ਦਿੱਤੀਆਂ ਜਾਣ।