ਜੰਡਿਆਲਾ :- ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਅੱਜ ਹੁਣ ਤੱਕ ਚੱਲ ਰਹੇ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦੀ ਦਿਸ਼ਾ ਬਾਰੇ ਵਿਚਾਰ ਗੋਸ਼ਟੀ ਕੀਤੀ ਗਈ , ਅੱਜ ਦੀ ਵਿਚਾਰ ਗੋਸ਼ਟੀ ਵਿੱਚ ਡਾ : ਪਿਆਰੇ ਲਾਲ ਗਰਗ , ਡਾ : ਹਮੀਰ ਸਿੰਘ ਉੱਘੇ ਪਤੱਰਕਾਰ , ਹਾਈਕੋਰਟ ਦੇ ਵਕੀਲ ਬਲਤੇਜ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਸ ਸਬੰਧੀ ਵਿਚਾਰ ਦੇ ਕੇ ਸੰਘਰਸ਼ਾਂ ਨੂੰ ਸਹੀ ਰੂਪ ਦੇਵਾਂਗੇ । ਅੱਜ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ , ਸਰਵਣ ਸਿੰਘ ਪੰਧੇਰ , ਸਵਿੰਦਰ ਸਿੰਘ ਚੁਤਾਲਾ , ਸੁਖਵਿੰਦਰ ਸਿੰਘ ਸਭਰਾ , ਜਸਬੀਰ ਸਿੰਘ ਪਿੱਦੀ , ਗੁਰਬਚਨ ਸਿੰਘ ਚੱਬਾ ਸਮੇਤ ਸਾਰੇ ਸੂਬਾ ਆਗੂ ਹਾਜ਼ਰ ਸਨ । ਉਨਾਂ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਮੋਦੀ ਸਰਕਾਰ ਮਾਲ ਗੱਡੀਆਂ ਚਲਾਉਣ ਦੀ ਬਜ਼ਾਏ ਯਾਤਰੂ ਗੱਡੀਆਂ ਚਲਾਉਣ ਦੀ ਬੇਲੋੜੀ ਮੰਗ ਕਰ ਰਹੀ ਹੈ । ਜੋ ਪੰਜਾਬ ਨਾਲ ਵਿਤਕਰੇਬਾਜ਼ੀ ਕਾਰਨ ਆਰਥਿਕ ਨਾਕਾਬੰਦੀ ਕਰ ਰਹੀ ਹੈ । ਮੋਦੀ ਸਰਕਾਰ ਵੱਲੋਂ ਦਿੱਲੀ ਜਾਣ ਦੀ ਮਨਜੂਰੀ ਨਾਂ ਦੇਣਾ ਭਾਜਪਾ ਸਰਕਾਰ ਦੀ ਡਿਕਟੇਟਰਸ਼ਿਪ ਸਾਹਮਣੇ ਆਈ ਹੈ । ਅੱਜ ਇਹ ਵੀ ਫੈਸਲਾ ਕੀਤਾ ਗਿਆ ਕਿ ਕਾਰਪੋਰੇਟਾਂ ਖਿਲਾਫ ਜੰਗ ਹੋਰ ਤੇਜ਼ ਕੀਤੀ ਜਾਵੇਗੀ । ਕੈਪਟਨ ਸਰਕਾਰ ਯਾਤਰੂ ਗੱਡੀਆਂ ਚਲਾਉਣ ਲਈ ਵੱਧ ਤਰਲੋਮੱਛੀ ਹੋ ਰਹੀ ਹੈ । ਹੁਣ ਜਾ ਕੇ ਉਨਾਂ ਨੂੰ ਪ੍ਰਧਾਨਮੰਤਰੀ ਨੂੰ ਮਿਲਣ ਦੀ ਸੋਝੀ ਆਈ , ਉਹ ਵੀ ਸਿਆਸੀ ਲਾਹਾ ਲੈਣ ਲਈ । ਕਿਸਾਨ ਆਗੂਆਂ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਕਿਸਾਨ ਵਿਰੋਧੀ ਖੇਤੀ ਬਿੱਲ ਰੱਦ ਹੋਣ ਤੱਕ ਜਾਰੀ ਰਹੇਗਾ । ਇਸ ਮੌਕੇ ਗੁਰਪਾਲ ਸਿੰਘ ਭੰਗਵਾਂ , ਬਲਕਾਰ ਸਿੰਘ ਦੇਵੀਦਾਸਪੁਰਾ , ਮਹਿੰਦਰ ਸਿੰਘ ਭੋਜੀਆਂ , ਪ੍ਰਗਟ ਸਿੰਘ ਪੰਡੋਰੀ , ਅੰਗਰੇਜ ਸਿੰਘ ਦੋਬੁਰਜੀ , ਹਰਦੀਪ ਸਿੰਘ ਜੌਹਲ , ਮਨਜਿੰਦਰ ਸਿੰਘ ਗੋਹਲਵੜ , ਹਰਪਾਲ ਸਿੰਘ ਸਿੱਧਵਾਂ , ਬਲਵੀਰ ਸਿੰਘ ਰਟੌਲ , ਜਗਦੀਸ਼ ਸਿੰਘ ਸਾਬਕਾ ਸਰਪੰਚ ਪੰਡੋਰੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।