ਫਗਵਾੜਾ 26 ਜੁਲਾਈ (ਸ਼ਿਵ ਕੋੜਾ) ਬਲਾਕ ਫਗਵਾੜਾ ਜਿਲ੍ਹਾ ਕਪੂਰਥਲਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਠੇਕੇ ਉਪਰ ਡਿਊਟੀ ਕਰ ਰਹੇ ਨਰੇਗਾ ਮੁਲਾਜਮਾ ਵਲੋਂ ਸੇਵਾਵਾਂ ਰੈਗੁਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੀ 9 ਜੁਲਾਈ ਤੋਂ ਜਾਰੀ ਕਲਮ ਛੋੜ ਹੜਤਾਲ ਨੂੰ ਅੱਜ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਬਲਾਕ ਫਗਵਾੜਾ ਦੀਆਂ ਬਹੁਤ ਸਾਰੀਆਂ ਪੰਚਾਇਤਾਂ ਨੇ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ, ਗੁਲਜਾਰ ਸਿੰਘ ਅਕਾਲਗੜ੍ਹ, ਰਜਿੰਦਰ ਸਿੰਘ ਫੌਜੀ ਨਾਰੰਗਸ਼ਾਹਪੁਰ, ਸਤਨਾਮ ਸਿੰਘ ਸਿੱਧੂ ਸੁੰਨੜਾ ਰਾਜਪੂਤਾਂ, ਕਮਲਜੀਤ ਕੌਰ ਰਾਣੀਪੁਰ ਰਾਜਪੂਤਾਂ, ਹਰਦੀਪ ਸਿੰਘ ਸੰਗਤਪੁਰ, ਸਤਪਾਲ ਵਾਹਦ, ਰਾਮਪਾਲ ਸਾਹਨੀ ਅਤੇ ਵਿਨੀਤਾ ਮਾਹੀ ਸਰਪੰਚ ਜਗਪਾਲਪੁਰ ਨੇ ਕਿਹਾ ਕਿ ਨਰੇਗਾ ਮੁਲਾਜਮਾ ਦੀ ਹੜਤਾਲ ਦੇ ਚਲਦਿਆਂ ਪਿੰਡਾਂ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਇਸ ਕਰਕੇ ਪੰਜਾਬ ਸਰਕਾਰ ਪਹਿਲ ਦੇ ਅਧਾਰ ਤੇ ਇਹਨਾਂ ਦੀਆਂ ਜਾਇਜ ਮੰਗਾਂ ਨੂੰ ਸਵੀਕਾਰ ਕਰਦੇ ਹੋਏ ਨੌਕਰੀਆਂ ਤੇ ਰੈਗੁਲਰ ਕਰੇ ਤਾਂ ਜੋ ਪਿੰਡਾਂ ਦਾ ਸਮੁੱਚਾ ਵਿਕਾਸ ਨਿਰਵਿਘਨ ਜਾਰੀ ਰਹਿ ਸਕੇ। ਉਹਨਾਂ ਕਿਹਾ ਕਿ ਨਰੇਗਾ ਮੁਲਾਜਮਾ ਦੀ ਸਖਤ ਮਿਹਨਤ ਸਦਕਾ ਹੀ ਪਿੰਡਾਂ ਦਾ ਵਿਕਾਸ ਸੰਭਵ ਹੈ। ਇਸ ਮੌਕੇ ਬਲਾਕ ਪ੍ਰਧਾਨ ਤਲਵਿੰਦਰ ਸਿੰਘ ਭੁੱਲਰ ਅਤੇ ਏ.ਪੀ.ਓ. ਮਗਨਰੇਗਾ ਸੁਰਿੰਦਰ ਪਾਲ ਬਘਾਣਾ ਨੇ ਸਮੂਹ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਦਾ ਉਹਨਾਂ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਆਗਿਆਪਾਲ ਸਿੰਘ ਸਰਪੰਚ ਖਲਵਾੜਾ, ਹਰਜੀਤ ਸਿੰਘ, ਜਰਨੈਲ ਸਿੰਘ, ਜੰਗ ਬਹਾਦਰ ਸਿੰਘ, ਸੁਖਵਿੰਦਰ ਸਿੰਘ, ਨਿਰਮਲਜੀਤ ਸਿੰਘ, ਸੁਖਵਿੰਦਰ ਸਿੰਘ ਕਾਲਾ, ਦਵਿੰਦਰ ਸਿੰਘ, ਦੇਸਰਾਜ, ਭੁਪਿੰਦਰ ਸਿੰਘ, ਦੇਸਰਾਜ ਝਮਟ, ਰਘਬੀਰ ਸਿੰਘ, ਕਮਲੇਸ਼ ਕੌਰ, ਇੰਦਰਜੀਤ ਕੌਰ, ਕਮਲਜੀਤ ਸਿੰਘ, ਰਜਿੰਦਰ ਕੁਮਾਰ, ਦਵਿੰਦਰ ਸ਼ਰਮਾ, ਗੁਰਵਿੰਦਰ ਸਿੰਘ, ਮਹਿੰਦਰ ਕੌਰ, ਅਨੀਤਾ ਰਾਣੀ, ਕੁਲਦੀਪ ਸਿੰਘ ਮਾਹੀ ਸਾਬਕਾ ਬਲਾਕ ਸੰਮਤੀ ਮੈਂਬਰ ਆਦਿ ਹਾਜਰ ਸਨ।