ਜਲੰਧਰ- ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਜਲੰਧਰ ਵਿਖੇ ਸੀਨੀਅਰ ਅਕਾਲੀ ਲੀਡਰ ਅਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ, ਸੀਨੀਅਰ ਅਕਾਲੀ ਆਗੂ ਕੀਮਤੀ ਭਗਤ ਅਤੇ ਸੁਖਮਿੰਦਰ ਸਿੰਘ ਰਾਜਪਾਲ ਦੀ ਅਗਵਾਈ ਵਿਚ ਕੈਂਡਲ ਮਾਰਚ ਕੱਢਿਆ ਗਿਆ । ਇਹ ਕੈਂਡਲ ਮਾਰਚ ਮਾਡਲ ਹਾਊਸ ਮਾਤਾ ਰਾਣੀ ਚੌਂਕ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਰਵਿਦਾਸ ਚੌਂਕ ਤੱਕ ਕੱਢਿਆ ਗਿਆ।
ਇਸ ਦੌਰਾਨ ਸ਼੍ਰੌਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸ. ਮਨਜੀਤ ਸਿੰਘ ਟੀਟੂ ਜੀ ਨੇ ਕਿਹਾ ਕਿ ਯੂ. ਪੀ. ਦੇ ਲਖੀਮਪੁਰ ਘਟਨਾ ’ਚ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਕੇਂਦਰ ਸਰਕਾਰ ਕਿਸਾਨਾਂ ਉਤੇ ਜ਼ੁਲਮ ਕਰਨ ਤੋਂ ਬਾਜ ਨਹੀਂ ਆ ਰਹੀ ਹੈ ਅਤੇ ਲਖੀਮਪੁਰ ਘਟਨਾ ਸਥਾਨ ਉਤੇ ਵੀ ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਪਹੁੰਚਣ ਨਹੀਂ ਦੇ ਰਹੀ ਹੈ ਪਰ ਕਿਸਾਨ ਪਿਛੇ ਹਟਣ ਵਾਲੇ ਨਹੀਂ ਹਨ ਅਤੇ ਉਹ ਕਿਸਾਨ ਵਿਰੋਧੀ ਭਾਜਪਾ ਸਰਕਾਰ ਨੂੰ ਝੁਕਾ ਕੇ ਹੀ ਰਹਿਣਗੇ ਅਤੇ ਆਪਣੀਆਂ ਮੰਗਾਂ ਮਨਵਾ ਕੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਇਸ ਯੁੱਧ ’ਚ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਇਹ ਯੁੱਧ ਸਿਧਾਤਾਂ ਦੇ ਵਿਚ ਰਹਿ ਕੇ ਹੀ ਲੜਾਂਗੇ।
ਇਸ ਮੌਕੇ ਸੀਨੀਅਰ ਅਕਾਲੀ ਲੀਡਰ ਕੀਮਤੀ ਭਗਤ ਨੇ ਕਿਹਾ ਕਿ ਮੋਦੀ ਸਰਕਾਰ ਤੇ ਯੋਗੀ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਵਾਸਤੇ ਵੱਖ-ਵ੍ੱਖ ਨੀਤੀਆਂ ਬਣਾ ਰਹੀ ਹੈ ਕਿ ਕਿਸਾਨਾਂ ਦਾ ਕਤਲ ਕੀਤਾ ਜਾਏ। ਇਹ ਜ਼ਾਲਮ ਸਰਕਾਰ ਇੰਨੇ ਜ਼ੁਲਮ ਕਰ ਰਹੀ ਹੈ ਕਿ ਅੰਗਰੇਜ਼ਾਂ ਦਾ ਜ਼ੁਲਮ ਵੀ ਇਸ ਨਾਲੋਂ ਘੱਟ ਸੀ।
ਇਸ ਮੌਕੇ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਕਿਸਾਨ ਵਿਰੋਧੀ ਸਰਕਾਰ ਵਲੋਂ ਕਿਸਾਨਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਸ ਦਾ ਜਵਾਬ ਦੇਸ਼ ਦਾ ਹਰ ਇਕ ਨਾਗਿਰਕ ਇਨ੍ਹਾਂ ਨੂੰ ਦੇਵੇਗਾ। ਉਨ੍ਹਾਂ ਕਿਹਾ ਕਿ ਅਸੀਂ ਅੰਨ ਦਾਤਾ ਦੇ ਕਰਜਾਈ ਹਾਂ, ਅਸੀਂ ਉਨ੍ਹਾਂ ਦਾ ਦੇਣਾ ਨਹੀ ਦੇ ਸਕਦੇ, ਅਸੀਂ ਕਿਸਾਨਾਂ ਦੇ ਨਾਲ ਹਾਂ।
ਇਸ ਮੌਕੇ ਇੰਦਰਜੀਤ ਸਿੰਘ ਬੱਬਰ, ਸੰਨੀ ਧੰਜਲ, ਕਾਕਾ, ਨਰਿੰਦਰ ਨੰਦਾ, ਗੁਰਸ਼ਰਨ ਸਿੰਘ ਛੰਨੂ, ਸਰਬਪਾਲ ਬਾਵਾ, ਗੁਰਪ੍ਰੀਤ ਸਿੰਘ ਤਲਵਾੜ, ਹਰਭਜਨ ਸਿੰਘ ਖੜਕ, ਡਾ. ਨਵੀਨ ਬੱਬਰ, ਲਾਲੀ (ਗੋਤਮ) ਨਵਜੋਤ ਸਿੰਘ ਮਾਲਟਾ, ਦਵਿੰਦਰ ਸਿੰਘ ਬੰਟੀ, ਅਯੁੱਗ ਖਾਨ, ਸੋਨੂੰ, ਆਜ਼ਾਦ, ਸੁਰਿੰਦਰ ਸਿੰਘ ਵਿੱਕੀ ਘਈ, ਅਮਨਦੀਪ ਸਿੰਘ ਦੀਪੂ, ਸਰਵਣ ਕੁਮਾਰ, ਸਿੱਕੀ, ਨਵਜੋਤ ਸਿੰਘ, ਕਰਨਵੀਰ, ਕੁਲਦੀਪ ਕੰਗ ਗੋਲਡੀ, ਅੰਕੁਸ਼ ਸ਼ਰਮਾ, ਅਨਿਰੁਧ, ਗੋਰਵ ਸੁਨਿਆਰਾ, ਮਿੱਠੀ, ਅਨੁਰਾਗ, ਅਮਿਤ, ਅਸ਼ੀਸ਼, ਬਾਬਾ ਗੁਰਮੀਤ ਸਿੰਘ, ਮਦਨ ਮਾਡਲਾ, ਰਾਹੁਲ ਗਿੱਲ ਅਤੇ ਹੋਰ ਲੋਕ ਵੀ ਮੌਜੂਦ ਸਨ।