ਜਲੰਧਰ  : ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਦਹੇਜ ਪ੍ਰਥਾ ਰੋਕੂ ਐਕਟ ਅਤੇ ਸਾਦੇ ਵਿਆਹਾਂ ਨੂੰ ਤਰਜੀਹ ਵਿਸ਼ੇ ਤੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਮਿਤੀ ਮਾਰਚ ਤੋਂ ਮਾਰਚ ਤੱਕ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਮਕਸਦ ਮਹਿਲਾਵਾਂ ਨਾਲ ਸੰਬੰਧਿਤ ਮੁੱਦਿਆਂ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਪ੍ਰਤੀ ਸਾਕਾਰਾਤਮਕ ਪਹੁੰਚ ਅਪਨਾਉਣ ਦਾ ਆਹਵਾਨ ਕਰਨਾ ਸੀ। ਸੈਮੀਨਾਰ ਵਿੱਚ ਮੁੱਖ ਮਹਿਮਾਨ ਸ੍ਰੀ ਅਮਰੀਕ ਸਿੰਘ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਅਤੇ ਮੁੱਖ ਵਕਤਾ ਵਜੋਂ ਮਿਸ. ਅਮਨਪ੍ਰੀਤ ਕੌਰ ਕ੍ਰਿਏਟਿਵ ਐਡਵਾਈਜ਼ਰ ਸਮਾਜਿਕ ਸੁਰੱਖਿਆ ਮਹਿਲਾਵਾਂ ਅਤੇ ਸ਼ਿਸ਼ੂ ਵਿਕਾਸ ਵਿਭਾਗ ਜਲੰਧਰ ਸ਼ਾਮਿਲ ਹੋਏ ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ ਗੁਰਪਿੰਦਰ ਸਿੰਘ ਸਮਰਾ ਪ੍ਰੋ. ਪ੍ਰਭਦਿਆਲ ਡੀਨ ਵਿਦਿਆਰਥੀ ਭਲਾਈ ਅਤੇ ਪ੍ਰੋ.ਗਗਨਦੀਪ ਕੌਰ ਕਨਵੀਨਰ ਗ੍ਰੀਵੈਂਸ ਰਿਡਰੈਸਲ ਸੈੱਲ ਦੁਆਰਾ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਗਿਆ। ਪ੍ਰਿੰਸੀਪਲ ਡਾ ਸਮਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਮਹਿਲਾਵਾਂ ਕਿਸੇ ਖੇਤਰ ਵਿਚ ਵੀ ਘੱਟ ਨਹੀਂ ਹਨ ਉਹ ਸਮਾਜਿਕ ਤੇ ਪ੍ਰੋਫੈਸ਼ਨਲ ਜੀਵਨ ਦੇ ਹਰ ਪੱਖ ਵਿੱਚ ਮਰਦਾਂ ਦੇ ਸਮਾਨ ਕੰਮ ਕਰ ਰਹੀਆਂ ਹਨ । ਰੂੜੀਵਾਦੀ ਸੋਚ ਵਾਲੇ ਲੋਕਾਂ ਨੂੰ ਮਹਿਲਾਵਾਂ ਪ੍ਰਤੀ ਆਪਣੀ ਸੋਚ ਬਦਲਣੀ ਚਾਹੀਦੀ ਹੈ। ਲੜਕੇ ਅਤੇ ਲੜਕੀ ਵਿੱਚ ਭੇਦ ਸਮਝਣਾ ਠੀਕ ਨਹੀਂ ਹੈ । ਅੱਜ ਸਮਾਜ ਤੇ ਦੇਸ਼ ਦੇ ਸਰਬਪੱਖੀ ਵਿਕਾਸ ਚ ਮਹਿਲਾਵਾਂ ਵਧ- ਚੜ ਕੇ ਯੋਗਦਾਨ ਪਾ ਰਹੀਆਂ ਹਨ । ਉਨ੍ਹਾਂ ਲੜਕੀਆਂ ਨੂੰ ਮਜ਼ਬੂਤ ਤੇ ਬਹਾਦਰ ਬਣਨ ਲਈ ਪ੍ਰੇਰਿਤ ਵੀ ਕੀਤਾ। ਮੁੱਖ ਵਕਤਾ  ਅਮਨਦੀਪ ਕੌਰ ਨੇ ਬੋਲਦਿਆਂ ਕਿਹਾ ਕਿ ਸਮਾਜਿਕ ਸੰਤੁਲਨ ਬਣਾਈ ਰੱਖਣ ਲਈ ਮਹਿਲਾਵਾਂ ਨੂੰ ਬਣਦਾ ਸਨਮਾਨ ਦੇਣਾ ਬਹੁਤ ਲਾਜ਼ਮੀ ਹੈ । ਲਿੰਗਕ ਸਮਾਨਤਾ ਸਮਾਜ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਸਕਦੀ ਹੈ ਇਸ ਲਈ ਸਮਾਜ ਦੇ ਹਰ ਸੈਕਸ਼ਨ ਵਿੱਚ ਮਰਦਾਂ ਤੇ ਮਹਿਲਾਵਾਂ ਨੂੰ ਸਮਾਨ ਮੌਕੇ ਮਿਲਣੇ ਚਾਹੀਦੇ ਹਨ । ਸੈਮੀਨਾਰ ਦੀ ਸਮਾਪਤੀ ਤੇ ਕਾਲਜ ਦੀ ਥੀਏਟਰ ਟੀਮ ਦੁਆਰਾ ਨਾਰੀ ਮਸਲਿਆਂ ਸਬੰਧੀ ਇੱਕ ਨੁੱਕੜ ਨਾਟਕ ਖੇਡਿਆ ਗਿਆ। ਇਸ ਮੌਕੇ ਪ੍ਰੋ. ਜਸਰੀਨ ਕੌਰ ਮੁਖੀ ਅੰਗਰੇਜ਼ੀ ਵਿਭਾਗਪੋ. ਜਸਵਿੰਦਰ ਕੌਰ ਮੁਖੀ ਜੁਆਲੋਜੀ ਅਤੇ ਬਾਟਨੀ ਵਿਭਾਗਪ੍ਰੋ. ਅਰੁਣਜੀਤ ਕੌਰ ਮੁਖੀ ਕੈਮਿਸਟਰੀ ਵਿਭਾਗ ,ਪ੍ਰੋ. ਸੁਮਨ ਚੋਪੜਾ ਮੁਖੀ ਇਤਿਹਾਸ ਵਿਭਾਗ ,ਪ੍ਰੋ. ਨਵਦੀਪ ਕੌਰ ਮੁਖੀ ਇਕਨਾਮਿਕਸ ਵਿਭਾਗਪ੍ਰੋ.ਮਨਮੀਤ ਸੋਢੀ ਅੰਗਰੇਜ਼ੀ ਵਿਭਾਗ ਅਤੇ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ