ਜਲੰਧਰ: ਲਾਇਲਪੁਰ ਖਾਲਸਾ ਕਾਲਜ ਦੇ ਐੱਨ ਸੀ ਸੀ (ਆਰਮੀ ਵਿੰਗ) ਅਤੇ ਐੱਨ ਸੀ ਸੀ (ਏਅਰ ਵਿੰਗ) ਵਲੋˆ
੭੧ਵਾˆ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੈਡਿਟਸ ਵਲੋˆ ਕਾਲਜ ਵਿੱਚ ਮਾਰਚ
ਪਾਸਟ ਕੀਤਾ ਗਿਆ। ਸੀਨੀਅਰ ਕੈਡਿਟਸ ਅਮਿਤ ਸੈˆਗਰ ਤੇ ਰੂਪਕ ਕੁਮਾਰ ਨੇ ਇਸ ਮਾਰਚ ਪਾਸਟ ਦੀ
ਅਗਵਾਈ ਕੀਤੀ। ਇਸ ਸਮਾਰੋਹ ਦੀ ਪ੍ਰਧਾਨਗੀ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ
ਬਲਬੀਰ ਕੌਰ ਨੇ ਕੀਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ
ਹੋਏ। ਉਨ੍ਹਾˆ ਕੈਡਿਟਸ ਨੂੰ ਸੰਬੋਧਨ ਕਰਦਿਆˆ ਕਿਹਾ ਕਿ ਭਾਰਤ ਨੂੰ ਅਜ਼ਾਦੀ ਬੜੀਆˆ
ਕੁਰਬਾਨੀਆˆ ਤੋˆ ਬਾਅਦ ਹਾਸਿਲ ਹੋਈ ਹੈ। ਲੱਖਾˆ ਲੋਕਾˆ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ਼ੳਮਪ;
ਸੰਘਰਸ਼ ਕੀਤਾ, ਹਜ਼ਾਰਾˆ ਨੇ ਜੇਲ੍ਹਾˆ ਵਿੱਚ ਆਪਣੀਆˆ ਜ਼ਿੰਦਗੀਆˆ ਖਤਮ ਕਰ ਲਈਆˆ ਅਤੇ
ਸੈˆਕੜਿਆˆ ਨੇ ਫਾˆਸੀ ਦੇ ਰੱਸੇ ਚੁੰਮੇ। ਇਸ ਤੋਂ ਬਾਅਦ ਹੀ ਅਸੀਂ ਆਪਣਾ ਸੰਵਿਧਾਨ
ਬਣਾਉਣ ਦਾ ਹੱਕ ਹਾਸਿਲ ਕਰ ਸਕੇ ਹਾਂ। ਭਾਰਤ ਦਾ ਸੰਵਿਧਾਨ ਸੈਕੂਲਰ ਸੰਵਿਧਾਨ ਹੈ ਅਤੇ
ਲਾਇਲਪੁਰ ਖਾਲਸਾ ਕਾਲਜ ਸੰਵਿਧਾਨ ਦੇ ਇੰਨਾਂ ਅਸੂਲਾਂ ਨੂੰ ਪ੍ਰਣਾਇਆਂ ਹੋਇਆ ਹੈ।
ਸੰਵਿਧਾਨ ਤੋਂ ਮਿਲੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਹੈ।
ਇਸ ਲਈ ਇਸ ਅਜ਼ਾਦੀ ਦੀ ਕਦਰ ਕਰਨੀ ਅਤੇ ਇਸਨੂੰ ਬਰਕਰਾਰ ਰੱਖਣਾ ਸਾਡਾ ਸਾਰਿਆˆ ਦਾ ਫਰਜ਼ ਹੈ।
ਐਨ ਸੀ ਸੀ ਦੇ ਵਿਦਿਆਰਥੀਆˆ ਨੂੰ ਦੇਸ਼ ਭਗਤਾˆ ਦੀਆˆ ਕੁਰਬਾਨੀਆˆ ਤੋˆ ਪ੍ਰੇਰਣਾ ਲੈਣੀ
ਚਾਹੀਦੀ ਹੈ। ਇਸ ਮੌਕੇ ਏਅਰ ਤੇ ਆਰਮੀ ਵਿੰਗ ਦੇ ਏ.ਐਨ.ਓ ਪ੍ਰੋ. ਮਨਪ੍ਰੀਤ ਸਿੰਘ ਲਹਿਲ ਤੇ
ਡਾ. ਕਰਨਬੀਰ ਸਿੰਘ ਤੋˆ ਇਲਾਵਾ ਕਾਲਜ ਦੇ ਵੱਖ ਵੱਖ ਵਿਭਾਗਾˆ ਦੇ ਮੁੱਖੀ ਵੀ ਹਾਜ਼ਰ ਸਨ।