ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਨੇ ਡਾ. ਕਿਰਨਦੀਪ ਸਿੰਘ (ਪ੍ਰੋਫੈਸਰ ਐਂਡ
ਹੈੱਡ ਸਕੂਲ ਆਫ਼ੳਮਪ; ਸੋਸ਼ਲ ਸਾਇੰਸ ਐਂਡ ਲੈਗੁਏਜ਼ ਐਲ. ਪੀ. ਯੂ. ,ਫਗਵਾੜਾ) ਦੇ
ਸਹਿਯੋਗ ਨਾਲ ਐਸ. ਡੀ. ਫੁੱਲਖਾਨ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ (ਰੇਲਵੇ ਕਲੋਨੀ, ਜਲੰਧਰ)
ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦਿਵਸ ਦਾ
ਆਯੋਜਨ ਕਰਵਾਇਆ ਜਿਸ ਵਿਚ ਇੰਟਰ ਕਲਾਸ ਪ੍ਰਤੀਯੋਗਤਾਵਾਂ ਜਿਵੇ ਸਲੋਗਨ ਰਾਈਟਿੰਗ,
ਕਵਿਤਾ ਉਚਾਰਨ, ਡਰਾਇੰਗ ਅਤੇ ਡੈਕਲਾਮੇਸ਼ਨ ਕਰਵਾਈ ਗਈ। ਵਿਦਿਆਰਥੀਆਂ ਨੇ ਦੋ
ਸਮੂਹਾਂ, ਛੇਵੀਂ ਤੋਂ ਅੱਠਵੀ ਜਮਾਤ ਅਤੇ ਨੌਵੀਂ ਜਮਾਤ ਤੋਂ ਬਾਰ੍ਹਵੀ ਜਮਾਤ ਨੇ ਇਸ
ਵਿਚ ਹਿੱਸਾ ਲਿਆ। ਹਰੇਕ ਪ੍ਰਤੀਯੋਗਤਾ ਵਿਚੋਂ ਪਹਿਲਾ, ਦੂਸਰਾ ਅਤੇ ਤੀਸਰਾ ਪੁਰਸਕਾਰ
ਦਿੱਤਾ ਗਿਆ। ਇਸ ਆਯੋਜਨ ਦਾ ਮੁੱਖ ਉਦੇਸ਼ ਅਜੋਕੇ ਵਿਦਿਆਰਥੀਆਂ ਨੂੰ ਗੁਰੂ
ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਣਾ ਅਤੇ ਉਹਨਾਂ ਨੂੰ ਆਪਣੇ
ਜੀਵਨ ਦਾ ਆਦਰਸ਼ ਬਣਾਉਣਾ ਰਿਹਾ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲ਼ੰਧਰ ਦੀ
ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਸ ਕੋਸ਼ਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ
ਜੀ ਦੀਆਂ ਸਿੱਖਿਆਵਾਂ ਸਾਨੂੰ ਹਰ ਪ੍ਰਤੀਕੂਲ ਪ੍ਰਸਥਿਤੀਆਂ ਵਿੱਚੋਂ ਬਾਹਰ ਨਿਕਲਣ ਲਈ
ਮਾਰਗ ਦਰਸ਼ਨ ਬਣਦੀਆ ਹਨ। ਜੇਕਰ ਵਿਦਿਆਰਥੀ ਆਪਣੇ ਜੀਵਨ ਵਿਚ ਇਹਨਾਂ ਨੁੰ ਹਿੱਸਾ
ਬਣਾਉਦੇਂ ਹਨ ਤਾਂ ਨਿਸ਼ਚਿਤ ਹੀ ਇਹ ਉਹਨਾਂ ਦੇ ਉਜਵੱਲ ਭਵਿੱਖ ਲਈ ਸਾਰਥਕ ਸਿੱਧ
ਹੋਣਗੀਆਂ।