ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੀ ਗਣਿਤ ਵਿਭਾਗ ਦੀ ਐਮ. ਐਸ. ਸੀ. (ਸਮੈਸਟਰ ਪਹਿਲਾ) ਦੀਆਂ
ਵਿਦਿਆਰਥਣਾਂ ਕਮਲਜੀਤ ਕੌਰ ਅਤੇ ਆਰਤੀ ਨੂੰ ਬਾਪੂ ਇੰਦਰ ਸਿੰਘ ਚੈਰੀਟੇਬਲ ਟ੍ਰਸਟ ਵੱਲੋਂ ਉਹਨਾਂ ਦੀ
ਸਿੱਖਿਆਂ ਸੰਬੰੰਧੀ ਆਰਥਿਕ ਸਹਾਇਤਾ ਦਿੱਤੀ ਗਈ। ਇਸ ਅਵਸਰ ਤੇ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਅਤੇ
ਵਿਭਾਗ ਦੀ ਮੁਖੀ ਮਿਸਜ਼ ਪ੍ਰਦੀਪ ਕੁਮਾਰੀ ਨੇ ਟ੍ਰਸਟ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪ੍ਰਿੰਸੀਪਲ ਮੈਡਮ ਨੇ ਕਿਹਾ
ਕਿ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੀ ਇਹ ਸੰਸਥਾ ਬੇਟੀਆਂ ਦੇ ਸਿੱਖਿਆ ਪ੍ਰਾਪਤ ਕਰਨ ਦੇ ਸੁਪਨੇ
ਨੂੰ ਪੂਰਾ ਕਰਨ ਲਈ ਹਮੇਸ਼ਾਂ ਵਚਨਬੱਧ ਰਹਿੰਦੀ ਹੈ ਤਾਂ ਕਿ ਉਹ ਜੀਵਨ ਵਿਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ
ਦੇ ਨਾਲ-ਨਾਲ ਆਪਣੇ ਅਧਿਕਾਰਾਂ ਅਤੇ ਸਮਾਜਿਕ ਜਿੰਮੇਵਾਰiਆਂ ਪ੍ਰਤੀ ਜਾਗਰੂਕ ਹੋ ਸਕਣ। ਨਾਰੀ ਸਿੱਖਿਆ ਦੇ
ਖੇਤਰ ਵਿਚ ਬਾਪੂ ਇੰਦਰ ਸਿੰਘ ਚੈਰੀਟੇਬਲ ਟ੍ਰਸਟ ਵੱਲੋਂ ਕੀਤਾ ਗਿਆ ਇਹ ਉਪਰਾਲਾ ਪ੍ਰਸੰਸਾਯੋਗ ਹੈ।