ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਦੀ
ਸਰਪ੍ਰਸਤੀ ਅਧੀਨ “ਅੰਤਰ ਰਾਸ਼ਟਰੀ ਮਹਿਲਾ ਦਿਵਸ” ਨੂੰ ਸਮਰਪਿਤ ਅੰਤਰ ਰਾਸ਼ਟਰੀ ਸੈਮੀਨਾਰ ਦਾ
ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਅਤੇ
ਐਨ. ਐਸ. ਐਸ. ਵਿਭਾਗ ਦੁਆਰਾ ਦਲੀਪ ਕੌਰ ਟਿਵਾਣਾ ਦੀ ਯਾਦ ਵਿਚ ਕਰਵਾਇਆ ਗਿਆ।
ਇਸ ਮੌਕੇ ਮੁੱਖ ਬੁਲਾਰੇ ਦੇ ਰੂਪ ਵਿਚ ਮਿਸਜ਼ ਐਨਾ ਰੋਠ(ਉੱਘੀ ਸਮਾਜ ਸੇਵਿਕਾ ਅਤੇ
ਅਹਿੰਸਾ ਪ੍ਰੇਮੀ, ਕਨੇੈਡਾ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵਿਸ਼ੇਸ ਬੁਲਾਰਿਆ ਦੇ ਰੂਪ
ਵਿਚ ਸੁਲਤਾਨੀ (ਸਰਪ੍ਰਸ਼ਤ, ਵਿਸ਼ਵ ਸ਼ਾਂਤੀ ਪ੍ਰਚਾਰਕ ਮੰਡਲ) ਨੇ ਕੁੰਜੀਗਤ ਭਾਸ਼ਣ ਕਰਤਾ ਵਜੋਂ
ਸ਼ਿਰਕਤ ਕੀਤੀ। ਉਹਨਾ ਦੇ ਨਾਲ ਮਿਸਟਰ ਗੋਡਫੇਅਰ, ਦਿਲਬਹਾਰ ਸ਼ੌਕਤ ਰੈਵਰੌਨ, ਕਮਲਜੀਤ ਰੈਵਰੋਨ,
ਰਣਜੀਤ ਰੈਵਰੌਨ, ਅਰੁਣ ਵੀ ਮੌਜ਼ੂਦ ਰਹੇ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਆਏ ਹੋਏ
ਮਹਿਮਾਨਾਂ ਦਾ ਸੁਆਗਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਸਮੂਹ ਇੱਕਤਰਤਾ ਨੁੰ
ਸੰਬੋਧਨ ਕਰਦਿਆਂ ਉਹ “ਅੰਤਰ-ਰਾਸ਼ਟਰੀ ਮਹਿਲਾ ਦਿਵਸ” ਨੂੰ ਮਨਾਉਣ ਦੀ ਵਧਾਈ ਦਿੱਤੀ ।
ਉਹਨਾਂ ਵਿਸ਼ਵ ਭਰ ਦੀਆਂ ਔਰਤਾ ਨੁੰ ਮੁਬਾਰਕਵਾਦ ਦਿੱਤੀ ਜਿਹੜੀਆਂ ਆਪਣੇ ਹੱਕਾਂ,
ਸਵੈ ਨਿਰਭਰਤਾ ਅਤੇ ਔਰਤ ਸੰਬੰਧੀ ਸਮੱਸਿਆਵਾਂ ਤੋਂ ਜਾਗਰੂਕ ਹਨ। ਉਹ ਹਰ
ਵਿਦਿਆਰਥਣ ਨੂੰ ਆਪਣੇ ਮੱਥੇ ਚੇਤਨਾ ਦੀ ਚਿਣਗ ਪੈਦਾ ਕਰਨ ਲਈ ਪ੍ਰੇਰਿਆ। ਉਹਨਾਂ
ਔਰਤ ਲਈ ਦੇਸ਼ ਭਰ ਵਿਚ ਦਹਿਸ਼ਤਗਰਦੀ ਵਿਵਹਾਰ ਦੀ ਨਿੰਦਾ ਕੀਤੀ। ਉਹਨਾਂ ਮਰਹੂਮ ਪ੍ਰਸਿੱਧ
ਸਾਹਿਤਕਾਰ) ਡਾ. ਦਲੀਪ ਕੌਰ ਟਿਵਾਣਾ ਦੀ ਸੋਚ ਨੂੰ ਦੁਹਾਰਦਿਆ ਕਿਹਾ ਕਿ ਅੱਜ ਵੀ ਔਰਤ
ਅਜ਼ਾਦ ਨਹੀਂ ਇਕ ਖੁਸ਼ਹਾਲ ਜੀਵਨ ਨਿਰਬਾਹ ਲਈ ਹਰ ਔਰਤ ਨੂੰ ਆਰਥਿਕ ਤੌਰ ਤੇ ਸਪੰਨ
ਹੋਣਾ ਪਵੇਗਾ।

ਮਿਸਜ਼ ਐਨਾ ਰੋਠ ਨੇ ਭਾਰਤ ਵਿਚ ਆਉਣਾ ਸੁਭਾਗਾ ਕਿਹਾ ਅਤੇ ਆਪਣੀ ਵਿਚਾਰ ਚਰਚਾ ਵਿਚ
ਭਰੂਣ ਹੱਤਿਆ ਦੀ ਸਮੱਸਿਆ ਵਿਸ਼ਾ ਬਣਾਇਆ। ਉਹਨਾਂ ਵਿਸ਼ੇ ਸੰਬੰੰਧੀ ਸੋਚ ਨੂੰ
ਖਿਡੋਣਿਆ ਰਾਹੀ ਸਮਝਾਉਣ ਦਾ ਯਤਨ ਕੀਤਾ । ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਲੜਕੀ ਦੀ
ਪੈਦਾਇਸ਼ ਲਈ ਹਮੇਸ਼ਾ ਔਰਤ ਨੂੰ ਹੀ ਜਿੰਮੇਵਾਰ ਠਹਿਰਾਇਆ ਗਿਆ ਹੈ । ਉਹਨਾਂ
ਚਿੰਤਾ ਪ੍ਰਗਟਾਈ ਕਿ ਅੱਜ ਜੇ ਮਰਦਾਂ ਦੀ ਗਿਣਤੀ ਵੱਧ ਹੈ ਤਾਂ ਉਸਦਾ ਕਾਰਨ ਭਰੂਣ ਹੱਤਿਆ
ਹੈ । ਸੁਲੀਮ ਸੁਲਤਾਨ ਨੇ ਔਰਤਾਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਲਈ

ਪ੍ਰੇਰਿਆ ਅਤੇ ਨਾਲ ਹੀ ਕਿਹਾ ਕਿ ਇਕ ਰੋਲ ਮਾਡਲ ਬਣਨ ਲਈ ਉਹਨਾਂ ਸ਼ਾਂਤ ਦਿਮਾਗ ਪਰਿਵਾਰਿਕ
ਜਿੰਮੇਵਾਰੀਆਂ ਅਤੇ ਸੱਭਿਆਚਾਰਕ ਸੰਸਕਾਰਾਂ ਨੂੰ ਨਾਲ ਲੈ ਅੱਗੇ ਵਧਣਾ ਹੋਵੇਗਾ
ਤਾਂ ਜੋ ਬਲਾਤਕਾਰ ਅਤੇ ਤਲਾਕ ਵਰਗੀਆਂ ਸਮੱਸਿਆਵਾਂ ਦੀ ਨੌਬਤ ਨਾ ਆ ਸਕੇ। ਕੁਦਰਤ ਨਾਲ
ਕਿਸੇ ਤਰ੍ਹਾਂ ਦੀ ਵੀ ਛੇੜਛਾੜ ਭਿਆਨਕ ਨਤੀਜੇ ਭੇਂਟ ਕਰਦੀ ਬੁਲਾਰੇ ਵਜੋਂ ਪਹੁੰਚੇ ਮਿਸਟਰ
ਬਿਸ਼ਪ ਰਾਜ (ਮੈਂਬਰ, ਪੀਸ ਕਮੇਟੀ ਜਲੰਧਰ) ਨੇ ਧੀਆਂ ਨੂੰ ਸਭ ਤੋਂ ਵੱਡਾ ਧੰਨ ਕਿਹਾ।
ਔਰਤ ਬਿਨਾ ਸਮਾਜ ਅਧੂਰਾ ਹੈ ਅਤੇ ਮਰਦ ਦੀ ਤਰੱਕੀ ਪਿਛੇ ਔਰਤ ਦਾ ਹੱਥ ਹੁੰਦਾ ਹੈ।
ਇਸ ਮੌਕੇ ਦਿਲਬਰ ਸੌਕਤ ਨੇ ਔਰਤ ਦੇ ਹੱਕ ਵਿਚ ਸ਼ਾਇਰੀ ਰਾਹੀ ਮਹੌਲ ਨੂੰ ਸੁਹਜ ਤੇ
ਅਨੰਦ ਨਾਲ ਭਰ ਦਿੱਤਾ । ਅੰਤ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਆਏ ਹੋਏ ਮਹਿਮਾਨਾਂ
ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ।ਇਸ ਮੌਕੇ ਪੰਜਾਬੀ ਵਿਭਾਗ ਦੀ ਮੁਖੀ ਡਾ. ਅਕਾਲ
ਅੰਮ੍ਰਿਤ ਕੌਰ ਅਤੇ ਐਨ.ਅੇੈਸ.ਐੇਸ. ਵਿਭਾਗ ਦੇ ਪ੍ਰੋਗਰਾਮ ਅਫਸਰਾਂ ਮੈਡਮ ਮਨੀਤਾ,
ਮੈਡਮ ਮਨਜੀਤ ਕੌਰ ਅਤੇ ਸਿਮਰਜੀਤ ਕੌਰ ਦੀ ਇਸ ਸੈਮੀਨਾਰ ਦੀ ਸਫਲਤਾ ਲਈ ਵਧਾਈ ਦਿੱਤੀ।

ਉਪਰੰਤ ਉਹਨਾ ਕਾਲਜ ਵਿਚ ਸਥਾਪਤ ਵਿਰਸਾ ਘਰ ਦਾ ਦੋਰਾ ਕੀਤਾ ਅਤੇ ਉਸ ਨੂੰ ਪੰਜਾਬੀ
ਸੱਭਿੳਾਚਾਰ ਦੀ ਹੂ-ਬ-ਹੂ ਤਸਵੀਰ ਕਿਹਾਂ ਅਤੇ ਹਰ ਚੀਜ਼ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਇਸ ਮੌਕੇ ਤੇ ਵਿਦੇਸ਼ ਤੋਂ ਆਏ ਮਹਿਮਾਨ ਜੋ ਕਿ ਭਰੂਣ ਹਤਿਆ ਰੋਕਣ  ਅਤੇ ਨਾਰੀ ਸਸ਼ਕਤੀਕਰਨ

ਦੇ ਲੇਇ ਕਾਮ ਕਰਦੇ ਹਨ ਅਤੇ ਨਾਰੀ ਜਾਤੀ ਦਾ ਵਿਕਾਸ ਹੀ ਏਨਾ ਦਾ ਮੁਖਏ ਉਦੇਸ਼ਯ ਹੈ।