ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਵਿਦਿਆਰਥਣ ਅਨਕੀਤਾ ਪਾਂਡੇ ਨੇ ਬੀ
ਏ ਸਮੈਸਟਰ ਤੀਜਾ ਹਿਸਟਰੀ ਆਨਰਜ਼ ਵਿਚ 85 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ
ਸਥਾਨ ਹਾਸਿਲ ਕੀਤਾ।ਕੇ ਸੀ ਅੇੈੱਲ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਪ੍ਰਧਾਨ ਸਰਦਾਰਨੀ
ਬਲਬੀਰ ਕੌਰ ਜੀ ਤੇ ਕਾਲਜ ਦੇ ਪ੍ਰਿੰਸੀਪਲ ਡਾ ਨਵਜੋਤ ਕੌਰ ਮੈਡਮ ਨੇ ਵਿਦਿਆਰਥਣ ਨੂੰ  ਉਸਦੀ ਇਸ
ਸਫਲਤਾ ਲਈ ਵਧਾਈ ਦਿੱਤੀ। ਉਹਨਾਂ ਨੇ ਹਿਸਟਰੀ ਵਿਭਾਗ ਦੇ ਮੁਖੀ ਮੈਡਮ ਡਾ ਮਨਿੰਦਰ ਅਰੋੜਾ
ਦੀ ਇਸ ਪ੍ਰਾਪਤੀ ਲਈ ਸ਼ਲਾਘਾ ਕੀਤ਼ੀ।ਪ੍ਰਿੰਸੀਪਲ ਮੈਡਮ ਡਾ ਨਵਜੋਤ ਕੌਰ  ਨੇ ਕਿਹਾ ਕਿ ਇਹ
ਅਧਿਆਪਕਾਂ ਦੀ  ਅਗਵਾਈ ਤੇ ਵਿਦਿਆਰਥਣ ਦੀ ਲਗਨ ਤੇ ਮਿਹਨਤ ਦਾ ਸਿੱਟਾ ਹੀ ਹੈ ਕਿ
ਯੁਨੀਵਰਸਿਟੀ ਪੱਧਰ ਤੇ ਇਹ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਵਿਦਿਆਰਥਣ ਦਾ ਇਹ
ਸ਼ਾਨਦਾਰ ਪ੍ਰਦਰਸ਼ਨ ਦੂਸਰੇ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਨ ਲਈ ਪ੍ਰੇਰਤ ਕਰੇਗਾ ।
ਵਿਦਿਆਰਥਣ ਨੇ ਆਪਣੀ ਸਫਲਤਾ ਲਈ ਅਧਿਆਪਕਾਂ ਦਾ ਧੰਨਵਾਦ ਕੀਤਾ।