ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ  ਗੈ੍ਰਜੂਏਟ ਕੰਪਿਊਟਰ ਸਾਇੰਸ
ਅਤੇ ਆਈ ਟੀ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਵਿਚ ਬੀ ਐਸ ਸੀ ਆਈ ਟੀ ਸਮੈਸਟਰ
ਪੰਜਵਾਂ ਦੀ ਵਿਦਿਆਰਥਣ ਮਨਪ੍ਰੀਤ ਕੌਰ  ਨੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ
ਯੂਨੀਵਰਸਿਟੀ ਅੰਮ੍ਰਿਤਸਰ ਵਿਚ ਤੀਜਾ ਸਥਾਨ ਹਾਸਿਲ ਕੀਤਾ। ਇਥੇ ਧਿਆਨ ਦੇਣ ਯੋਗ ਗੱਲ ਹੈ ਕਿ
ਮਨਪ੍ਰੀਤ ਨੇ ਇਸ ਸਾਲ ਪਹਿਲਾ ਸਮੈਸਟਰ ਪਹਿਲਾ ਵਿਚ ਤੀਜਾ ਅਤੇ ਸਮੈਸਟਰ ਤੀਜਾ ਵਿਚ ਪਹਿਲਾ ਸਥਾਨ
ਪ੍ਰਾਪਤ ਕੀਤਾ ਸੀ। ਕਾਲਜ ਦੇ ਪ੍ਰਿੰਸੀਪਲ ਡਾ ਨਵਜੋਤ  ਨੇ ਵਿਦਿਆਰਥਣ ਮਨਪ੍ਰੀਤ ਨੂੰ ਸਨਮਾਨਿਤ
ਕਰਦੇ ਹੋਏ  ਵਿਭਾਗ ਦੇ ਮੁਖੀ ਡਾ ਰਮਨਪ੍ਰੀਤ ਕੋਹਲੀ  ਅਤੇ ਵਿਭਾਗ ਦੇ ਸਮੁੂਹ ਅਧਿਆਪਕਾਂ ਨੂੰ
ਮੁਬਾਰਕਬਾਦ ਦਿੱਤੀ।