ਪ੍ਰਸਿੱਧ ਸਮਾਜ ਸੇਵੀਕਾ ਸ਼੍ਰੀਮਤੀ ਬਲਜੋਤ ਕੌਰ ਚਾਹਲ ਨੇ ਆਪਣੇ ਪਤੀ ਸ ਯਾਦਵਿੰਦਰ ਸਿੰਘ
ਚਾਹਲ ਦੇ ਜਨਮਦਿਨ ਤੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਨੂੰ ਸਥਾਨਕ ਕਾਮਨ ਰੂਮ
ਦੇ ਪੂਨਰ ਨਿਰਮਾਣ ਲਈ ਵੱਡੀ ਰਾਸ਼ੀ ਭੇਂਟ ਰੂਪ ਵਿਚ ਪ੍ਰਦਾਨ ਕੀਤੀ, ਉਹਨਾਂ ਨੇ ਇਹ ਰਾਸ਼ੀ
ਕਾਲਜ ਦੇ ਪ੍ਰਿੰਸੀਪਲ ਡਾ ਨਵਜੋਤ ਕੌਰ ਦੇ ਸਮਾਜ ਸੇਵਾ ਕਾਰਜਾਂ, ਕਰਤੱਵਾਂ, ਦ੍ਰਿੜਤਾ, ਲਗਨ ਅਤੇ ਮਿਹਨਤ ਤੋਂ
ਪ੍ਰਭਾਵਿਤ ਹੋ  ਕੇ ਦਿੱਤੀ ਗਈ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਸੰਸਥਾ ਹਮੇਸ਼ਾ ਤੋਂ
ਲੜਕੀਆਂ ਨੂੰ ਸਿੱਖਿਅਤ ਕਰਕੇ ਉਹਨਾਂ ਦੇ ਸਪਨਿਆ ਨੂੰ ਪੂਰਾ ਕਰਨ ਦਾ ਨਿਸ਼ਚਾ ਰਖਦੀ ਹੈ।
ਇਸੇ ਕਾਰਨ ਸ਼੍ਰੀ ਮਤੀ ਬਲਜੋਤ ਕੌਰ ਚਾਹਲ ਨੇ ਪ੍ਰਿੰਸੀਪਲ ਡਾ ਨਵਜੋਤ ਕੌਰ ਦੇ ਸਹਿਯੋਗ ਲਈ ਪ੍ਰਸਤੁਤ ਰਾਸ਼ੀ
ਪ੍ਰਦਾਨ ਕੀਤੀ । ਇਸ ਅਵਸਰ ਤੇ ਪ੍ਰਿੰਸੀਪਲ ਮੈਡਮ ਨੇ ਬਲਜੋਤ ਕੌਰ ਚਾਹਲ ਦਾ ਤਹਿ ਦਿਲ ਤੋਂ ਧਨਵਾਦ
ਕੀਤਾ।