ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਵੱਲੋਂ ਇਕ ਰੋਜ਼ਾ ਵਰਕਸ਼ਾਪ ਦਾ
ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬਾਲਿਸ਼ ਮੇਕਓਵਰਜ ਦੇ ਮਾਹਿਰ ਅਸ਼ੀਸ਼ ਅਤੇ
ਬਲਰਾਜ ਜੀ ਨੇ ਸ਼ਿਰਕਤ ਕੀਤੀ । ਮਾਡਲ ਦੇ ਰੂਪ ਵਿੱਚ ਕਾਸਮੋਟੋਲੋਜੀ ਵਿਭਾਗ ਦੀਆਂ
ਵਿਦਿਆਰਥਣਾਂ ਨੂੰ ਲਿਆ ਗਿਆ ।ਵੱਖ ਵੱਖ ਤਰ੍ਹਾਂ ਦੀ ਚਮੜੀ ਲਈ ਵੱਖ-ਵੱਖ ਤਰ੍ਹਾਂ ਦੇ ਮੇਕਅੱਪ ਕਰਨ
ਦੀ ਵਿਧੀ ਬਾਰੇ ਦੱਸਿਆ । ਇਸ ਦੇ ਨਾਲ ਹੀ ਉਨ੍ਹਾਂ ਨੇ ਮੇਕੱਪ ਦੀ ਸਮੱਗਰੀ ਅਤੇ ਉਹਨਾਂ ਦੀ ਵਰਤੋਂ ਬਾਰੇ
ਵਿਦਿਆਰਥਣਾਂ ਨੂੰ ਬਰੀਕੀ ਨਾਲ ਜਾਣਕਾਰੀ ਦਿੱਤੀ ।ਇਸ ਵਰਕਸ਼ਾਪ ਵਿੱਚ ਕੋਸਮੈਟੋਲਿਜੀਵਿਭਾਗ
ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ।ਇਸ ਸਫ਼ਲ ਵਰਕਸ਼ਾਪ ਲਈ ਕਾਲਜ ਦੇ
ਪ੍ਰਿੰਸੀਪਲ ਮੈਡਮ ਜੀ ਨੇ ਵਿਭਾਗ ਦੀ ਮੈਡਮ ਪਲਕਾਂ ਦੀ ਸ਼ਲਾਘਾ ਕੀਤੀ।