ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਗ੍ਰਹਿ ਵਿੱਗਿਆਨ ਵਿਭਾਗ ਵੱਲੋਂ
ਆਨਲਾਈਨ ਅਤੇ ਆਫਲਾਈਨ ਵਿਧੀ ਰਾਹੀਂ ਅੰਤਰ ਕਾਲਜ ਮੁਕਾਬਲਿਆਂ ਦਾ ਆਯੋਜਨ
ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ
ਗਰਾਫਿਕ ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ, ਨਿਊਟਰ੍ਰੀਸ਼ਨ ਕੁਕਿੰਗ ਆਦਿ ਗਤੀਵਿਧੀਆਂ
ਵਿੱਚ ਭਾਗ ਲਿਆ। ਇਸ ਪ੍ਰਤੀਯੋਗਤਾ ਵਿਚ ਪੰਜਾਹ ਵਿਦਿਆਰਥਣਾਂ ਨੇ ਹਿੱਸਾ ਲਿਆ ਇਸ
ਤਰ੍ਹਾਂ ਵਿਦਿਆਰਥਣਾਂ ਨੂੰ ਚੰਗੀ ਸਿਹਤ, ਨਿਯਮਤ ਸਰੀਰਕ ਗਤੀਵਿਧੀਆਂ ਦੇ ਲਾਭਾਂ ਬਾਰੇ
ਗਿਆਨ ਅਤੇ ਜਾਗਰ ̈ਕਤਾ ਪ੍ਰਦਾਨ ਕੀਤੀ ਗਈ। ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਦੀ
ਵਿਦਿਆਰਥਣ ਸ਼੍ਰੇਆ ਅਗਰਵਾਲ ਨੇ ਨਿਊਟ੍ਰੀਸ਼ਨ ਕੁਕਿੰਗ ਮੁਕਾਬਲਾ ਜਿੱਤਿਆ ।
ਕੰਨਿਆ ਮਹਾਂਵਿਦਿਆਲਾ ਜਲੰਧਰ ਦੀ ਰੁਚਿਕਾ ਕਪ ̈ਰ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ
ਜਿੱਤ ਹਾਸਲ ਕੀਤੀ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਹਰਲੀਨ ਮਲਹੋਤਰਾ ਨੇ
ਗ੍ਰਾਫਿਕ ਸਲੋਗਨ ਡਿਜ਼ਾਈਨਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਕਾਲਜ ਦੀ ਪ੍ਰਿੰਸੀਪਲ
ਡਾ. ਨਵਜੋਤ ਜੀ ਨੇ ਜੇਤ ̈ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਵਿਭਾਗ ਦੀ ਮੁਖੀ ਮੈਡਮ
ਆਤਮਾ ਸਿੰਘ ਦੀ ਇਸ ਆਯੋਜਨ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ