ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ ਅਰਥ ਸ਼ਾਸਤਰ ਵਿਭਾਗ ਵਿਚ ਸਿੱਖਿਅਤ ਵਿਦਿਆਰਥਣਾਂ ਦਾ
ਸ਼ਾਨਦਾਰ ਨਤੀਜਾ ਰਿਹਾ। ਨਵਲਪ੍ਰੀਤ ਕੌਰ ਬੀ ਐਸ ਸੀ ਇਕਨਾਮਿਕਸ ਸਮੇੈਸਟਰ ਚੋਥੀ ਦੀ ਵਿਦਿਆਰਥਣ ਨੇ
ਯੂਨੀਵਰਸਿਟੀ ਵਿਚ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਕੌਰ ਨੇ ਚੋਥਾ ਸਥਾਨ ਹਾਸਲ ਕਰਕੇ ਕਾਲਜ ਤੇ ਮਾਪਿਆਂ ਦਾ ਨਾਮ
ਰੋਸ਼ਨ ਕੀਤਾ ਅਤੇ ਆਪਣੇ ਉਜਵੱਲ ਭਵਿੱਖ ਦੀਆਂ ਨੀਹਾਂ ਪੱਕੀਆਂ ਕੀਤੀਆਂ ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ
ਡਾ ਨਵਜੋਤ ਨੇ ਵਿਭਾਗ ਦੇ ਮੁਖੀ ਮੈਡਮ ਗਗਨਦੀਪ ਕੌਰ ਅਤੇ ਵਿਭਾਗ ਦੇ ਸਮੂਹ ਪ੍ਰਾਅਧਿਆਪਕਾਂ ਨੂੰ ਇਸ ਪ੍ਰਾਪਤੀ
ਲਈ ਵਧਾਈ ਦਿੱਤੀ।