ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ ਕਰਨਲ ਨਰਿੰਦਰ ਤ¨ਰ ਦੋ ਪੰਜਾਬ ਗਰਲਜ਼ ਬਟਾਲੀਅਨ ਐੱਨ.ਸੀ.ਸੀ. ਜਲੰਧਰ ਦੀ ਅਗਵਾਈ ਹੇਠ ਅਤੇ ਕਾਲਜ ਦੇ ੲ.ੇਐਨ.ਓ. ਲੈਫਟੀਨੈਂਟ ਡਾ. ਰੁਪਾਲੀ ਰਾਜ਼ਦਾਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਾਲਜ ਦੇ ਖੇਡ ਮੈਦਾਨ ਵਿੱਚ ਨਵੇਂ ਸੈਸ਼ਨ ਦੀਆਂ ਵਿਦਿਆਰਥਣਾਂ ਦੀ ਐਨ.ਸੀ.ਸੀ. ਕੈਡਿਟਾਂ ਵਜੋਂ ਚੋਣ ਕਰਨ ਦੀ ਪ੍ਰਕਿਰਿਆ ਨਿਭਾਈ ਗਈ। ਇਸ ਚੋਣ ਪ੍ਰਕਿਰਿਆ ਦੌਰਾਨ ਵਿਦਿਆਰਥਣਾਂ ਦੀ ਉਚਾਈ, ਸਰੀਰਕ ਤੰਦਰੁਸਤੀ ਵਰਗੇ ਵੱਖੋ ਵੱਖਰੇ ਮਾਪਦੰਡਾਂ ਤੋਂ ਪਰਖ ਕੀਤੀ । ਇਸ ਮੌਕੇ ਵਿਦਿਆਰਥਣਾਂ ਨੂੰ ਦੱਸਿਆ ਗਿਆ ਕਿ ਐਨ.ਸੀ.ਸੀ. ਕੈਡਿਟ ਬਣਨ ਉਪਰੰਤ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਸਖæਤ ਮੇਹਨਤ, ਇਮਾਨਦਾਰੀ, ਲੀਡਰਸ਼ਿਪ ਸੰਚਾਰ ਹੁਨਰ, ਟੀਮ ਵਰਕ ਅਤੇ ਲੈਣ ਵਰਗੇ ਵੱਖੋ ਵੱਖਰੇ ਮਹੱਤਵਪ¨ਰਨ ਗੁਣਾਂ ਦਾ ਵਿਕਾਸ ਹੁੰਦਾ ਹ।ੈ ਪੜ੍ਹਾਈ ਦੇ ਨਾਲ ਨਾਲ ਸਰਬ ਪੱਖੀ ਵਿਕਾਸ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਂਦਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਕਰਨਲ ਨਰਿੰਦਰ ਤ¨ਰ ਅਤੇ ਕਾਲਜ ਦੇ ਏ.ਐਨ.ਓ. ਲੈਫਟੀਨੈਂਟ ਰੁਪਾਲੀ ਰਾਜ਼ਦਾਨ ਨੂੰ ਟਰਾਇਲਜæ ਦੀ ਸਫਲਤਾ ਲਈ ਵਧਾਈ ਦਿੱਤੀ।